Featuredਪੰਜਾਬਮੁੱਖ ਖਬਰਾਂ ਸ਼ਰਾਬੀਆਂ ਲਈ ਮਾੜੀ ਖਬਰ ਕੱਲ ਰਹਿਣਗੇ ਠੇਕੇ ਬੰਦ June 3, 2024 Lok Bani ਸ਼ਰਾਬੀਆਂ ਲਈ ਮਾੜੀ ਖਬਰ ਕੱਲ ਰਹਿਣਗੇ ਠੇਕੇ ਬੰਦ ਜਲੰਧਰ, ਲੋਕ ਬਾਣੀ ਨਿਊਜ਼ (ਵਿਸ਼ਾਲ ਸ਼ੈਲੀ): ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ 1 ਜੂਨ ਨੂੰ ਵੋਟਿੰਗ ਹੋ ਚੁੱਕੀ ਹੈ, ਜਿਸ ਦੇ ਨਤੀਜੇ 4 ਜੂਨ ਭਾਵ ਭਲਕੇ ਐਲਾਨੇ ਜਾਣਗੇ। ਚੋਣ ਨਤੀਜਿਆਂ ਦੌਰਾਨ ਹਲਕਿਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੀ ਗਿਣਤੀ ਕੱਲ੍ਹ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਇਸ ਕਾਰਨ ਕੱਲ੍ਹ ਨੂੰ ਪੰਜਾਬ ਭਰ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ, ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਬਾਰਾਂ, ਹੋਟਲਾਂ, ਕਲੱਬਾਂ, ਕਮਿਊਨਿਟੀ ਸੈਂਟਰਾਂ, ਸੀਐਸਡੀ ਕੰਟੀਨਾਂ ਜਾਂ ਰੈਸਟੋਰੈਂਟਾਂ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਚੋਣ ਕਮਿਸ਼ਨ ਨੇ ਸਖ਼ਤ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਸੀਟਾਂ ‘ਤੇ 55.20 ਫੀਸਦੀ ਵੋਟਿੰਗ ਹੋਈ। ਪੰਜਾਬ ਦੇ 2.14 ਕਰੋੜ ਵੋਟਰਾਂ ਨੇ 328 ਉਮੀਦਵਾਰਾਂ ਨੂੰ ਵੋਟ ਪਾਈ। Share the News