Featuredਭਾਰਤਮੁੱਖ ਖਬਰਾਂ ਬਿਹਾਰ ‘ਚ ਅੱਤ ਦੀ ਗਰਮੀ ਨੇ ਮਚਾਈ ਤਬਾਹੀ, 12 ਦੀ ਮੌਤ, 337 ਬੱਚੇ ਹੋਏ ਬੇਹੋਸ਼ May 30, 2024 Lok Bani ਬਿਹਾਰ ‘ਚ ਅੱਤ ਦੀ ਗਰਮੀ ਨੇ ਮਚਾਈ ਤਬਾਹੀ, 12 ਦੀ ਮੌਤ, 337 ਬੱਚੇ ਹੋਏ ਬੇਹੋਸ਼ ਬਿਹਾਰ, ਲੋਕ ਬਾਣੀ ਨਿਊਜ਼: ਦੇਸ਼ ਭਰ ‘ਚ ਗਰਮੀ ਦਾ ਕਹਿਰ ਆਪਣੇ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਬਿਹਾਰ ‘ਚ ਵਧਦੇ ਤਾਪਮਾਨ ਅਤੇ ਗਰਮੀ ਦੀ ਲਹਿਰ ਕਾਰਨ ਸਕੂਲੀ ਬੱਚੇ ਕਾਫੀ ਪ੍ਰਭਾਵਿਤ ਹੋਏ ਹਨ। ਬੁੱਧਵਾਰ ਨੂੰ ਹੀਟ ਸਟ੍ਰੋਕ ਕਾਰਨ ਇਕ ਇੰਸਪੈਕਟਰ ਸਮੇਤ 7 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਪਟਨਾ, ਸ਼ੇਖਪੁਰਾ, ਬੇਗੂਸਰਾਏ, ਗਯਾ, ਨਾਲੰਦਾ, ਨਵਾਦਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਗਰਮੀ ਕਾਰਨ 337 ਤੋਂ ਵੱਧ ਬੱਚੇ ਬੇਹੋਸ਼ ਹੋ ਗਏ। ਪਟਨਾ ਜ਼ਿਲ੍ਹੇ ਵਿੱਚ 41 ਤੋਂ ਵੱਧ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੀ ਸਿਹਤ ਗਰਮੀ ਕਾਰਨ ਵਿਗੜ ਗਈ। ਤੁਹਾਨੂੰ ਦੱਸ ਦੇਈਏ ਕਿ ਬਿਹਾਰ ਵਿੱਚ ਗਰਮੀ ਨੇ 48 ਡਿਗਰੀ ਸੈਲਸੀਅਸ ਨਾਲ 55 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਔਰੰਗਾਬਾਦ ਵਿੱਚ ਤਾਪਮਾਨ 48.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਗਰਮੀ ਦਾ ਕਹਿਰ 1 ਜੂਨ ਤੱਕ ਜਾਰੀ ਰਹੇਗਾ। ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 30 ਮਈ ਤੋਂ 8 ਜੂਨ ਤੱਕ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ, ਆਂਗਣਵਾੜੀ ਕੇਂਦਰ ਅਤੇ ਕੋਚਿੰਗ ਸੰਸਥਾਵਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। Share the News