Featuredਪੰਜਾਬਮੁੱਖ ਖਬਰਾਂ ਸੰਤ ਬਾਬਾ ਅਵਤਾਰ ਸਿੰਘ ਕਲਿਆਣ ਵਾਲਿਆਂ ਨੇ ਚੋਲਾ ਛੱਡਿਆ May 30, 2024 Lok Bani ਸੰਤ ਬਾਬਾ ਅਵਤਾਰ ਸਿੰਘ ਕਲਿਆਣ ਵਾਲਿਆਂ ਨੇ ਚੋਲਾ ਛੱਡਿਆ ਸ਼ੇਰਪੁਰ, ਲੋਕ ਬਾਣੀ ਨਿਊਜ਼ (ਸੱਤਪਾਲ ਸਿੰਘ ਕਾਲਾਬੂਲਾ): ਬਾਵਾ ਪੂਰਨ ਦਾਸ ਜੀ ਪੰਜਗਰਾਈਆਂ ਵਾਲਿਆਂ ਦੇ ਗੁਰੂਦੇਵ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਲਿਆਣ ਵਾਲੇ ਇਸ ਸੰਸਾਰ ਤੋਂ ਆਪਣਾਂ ਸਰੀਰ ਰੂਪੀ ਚੋਲਾ ਤਿਆਗ ਕੇ ਸੱਚਖੰਡ ਜਾ ਬਿਰਾਜੇ ਹਨ | ਬਾਵਾ ਪੂਰਨ ਦਾਸ ਨੇ ਦੱਸਿਆ ਹੈ ਕਿ ਮਹਾਂਪੁਰਸ਼ ਖੁਦ ਪਰਮਾਤਮਾ ਨਾਲ ਮਿਲੇ ਹੋਏ ਸਨ ਅਤੇ ਕਰਨੀ ਵਾਲੇ ਸਾਧੂ ਸਨ, ਜਿਨਾਂ ਨੇ ਹਮੇਸ਼ਾ ਹੀ ਮਨੁੱਖਤਾ ਦਾ ਭਲਾ ਮੰਗਿਆ।ਉਨਾਂ ਦੀ ਸੋਭਾ ਵੀ ਦੂਰ ਦੂਰਰ ਤੱਕ ਸੀ। ਸੰਤ ਮਹਾਂਪੁਰਸ਼ ਅਵਤਾਰ ਸਿੰਘ ਕਲਿਆਣ ਜੀ ਭਾਵੇਂ ਪਰਮਾਤਮਾ ਦੀ ਗੋਦ ਵਿੱਚ ਜਾ ਵਰਾਜੇ ਹਨ ਪ੍ਰੰਤੂ ਉਨਾਂ ਦੇ ਜਾਣ ਨਾਲ ਸਮੂਹ ਪਰਿਵਾਰ ਅਤੇ ਉਦਾਸੀਨ ਸੰਪਰਦਾ ਤੋਂ ਇਲਾਵਾ ਇਲਾਕਾ ਭਰ ਦੀਆਂ ਸੰਗਤਾਂ ਨੂੰ ਵੱਡਾ ਘਾਟਾ ਪਿਆ ਹੈ।ਬਾਬਾ ਭੁਪਿੰਦਰ ਸਿੰਘ ਕਲਿਆਣ, ਸੰਤ ਬਾਬਾ ਮਨਪ੍ਰੀਤ ਸਿੰਘ ਜੀ ਅਲੀਪੁਰ ਖਾਲਸਾ ਵਾਲੇ, ਪੰਥ ਪ੍ਰਚਾਰਕ ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਸੰਤ ਬਾਬਾ ਜਗਜੀਤ ਸਿੰਘ ਕਲੇਰਾਂ, ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਮਨਦੀਪ ਸਿੰਘ ਟਿੱਬਾ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਾਬਾ ਭਰਪੂਰ ਸਿੰਘ ਸੇਖਾ ਜਲੂਰ ਵਾਲੇ, ਬਾਬਾ ਰਾਜ ਸਿੰਘ,ਵਪਾਰ ਮੰਡਲ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ, ਸੁਖਜਿੰਦਰ ਸਿੰਘ ਪੰਜਗਰਾਈਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸੰਤ ਬਾਬਾ ਅਵਤਾਰ ਸਿੰਘ ਕਲਿਆਣ ਵਾਲਿਆਂ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। Share the News