Breaking NewsFeaturedਪੰਜਾਬ ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਹੁਕਮ, ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ, ਜਾਣੋ ਕਾਰਨ May 27, 2024 Lok Bani ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਹੁਕਮ, ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ, ਜਾਣੋ ਕਾਰਨ ਚੰਡੀਗੜ੍ਹ, ਲੋਕ ਬਾਣੀ ਨਿਊਜ਼: ਪੰਜਾਬ ਰਾਜ ਵਿੱਚ 1 ਜੂਨ, 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਰਹੇਗੀ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਤਹਿਤ ਵੀ ਐਲਾਨੀ ਗਈ ਹੈ। ਸਰਕਾਰੀ ਬੁਲਾਰੇ ਵੱਲੋਂ ਅੱਜ ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ 1 ਜੂਨ ਨੂੰ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135ਬੀ (1) ਤਹਿਤ ਪੇਡ ਛੁੱਟੀ ਹੋਵੇਗੀ। ਇਹ ਛੁੱਟੀ ਕਿਸੇ ਵੀ ਕਾਰੋਬਾਰ ਜਾਂ ਵਪਾਰ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਲਈ ਘੋਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਦੌਰਾਨ ਕਿਸੇ ਵੀ ਹੋਟਲ, ਰੈਸਟੋਰੈਂਟ, ਬਾਰ ਦੇ ਅਹਾਤੇ ਆਦਿ ਵਿੱਚ ਸ਼ਰਾਬ ਦੀ ਵਿਕਰੀ ’ਤੇ ਵੀ ਪਾਬੰਦੀ ਹੈ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Share the News