Featuredਮੁੱਖ ਖਬਰਾਂ ਬੈਂਗਲੁਰੂ ‘ਚ 3 ਹੋਟਲਾਂ ਨੂੰ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ May 23, 2024 Lok Bani ਬੈਂਗਲੁਰੂ ‘ਚ 3 ਹੋਟਲਾਂ ਨੂੰ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ ਬੈਂਗਲੁਰੂ, ਲੋਕ ਬਾਣੀ ਨਿਊਜ਼: ਬੈਂਗਲੁਰੂ ਦੇ ਤਿੰਨ ਆਲੀਸ਼ਾਨ ਹੋਟਲਾਂ ਨੂੰ ਵੀਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਪੁਲਿਸ ਅਤੇ ਬੰਬ ਨਿਰੋਧਕ ਦਸਤਾ ਫਿਲਹਾਲ ਇਲੈਕਟ੍ਰਾਨਿਕ ਸਿਟੀ ਦੇ ਓਟੇਰਾ ਹੋਟਲ ਵਿੱਚ ਮੌਜੂਦ ਹੈ। ਬੈਂਗਲੁਰੂ ਪੁਲਿਸ ਨੇ ਦੱਸਿਆ ਕਿ ਓਟੇਰਾ ਸਮੇਤ ਸ਼ਹਿਰ ਦੇ ਤਿੰਨ ਮਸ਼ਹੂਰ ਹੋਟਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਹੈ। ਡੀਸੀਪੀ ਸਾਊਥ ਈਸਟ ਬੈਂਗਲੁਰੂ ਨੇ ਦੱਸਿਆ ਕਿ ਫਿਲਹਾਲ ਬੰਬ ਨਿਰੋਧਕ ਦਸਤਾ ਅਤੇ ਪੁਲਿਸ ਟੀਮਾਂ ਮੌਕੇ ‘ਤੇ ਮੌਜੂਦ ਹਨ। ਪੁਲਿਸ ਈਮੇਲ ਭੇਜਣ ਵਾਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। Share the News