Featuredਭਾਰਤਮੁੱਖ ਖਬਰਾਂ ਡਾਕਟਰ ਦਾ ਕਾਰਨਾਮਾ ਪੜ੍ਹ ਕੇ ਹੋਵੋਗੇ ਹੈਰਾਨ, ਚਾਰ ਸਾਲ ਦੀ ਬੱਚੀ ਨਾਲ ਕੀਤਾ ਇਹ ਕੰਮ May 17, 2024 Lok Bani ਡਾਕਟਰ ਦਾ ਕਾਰਨਾਮਾ ਪੜ੍ਹ ਕੇ ਹੋਵੋਗੇ ਹੈਰਾਨ, ਚਾਰ ਸਾਲ ਦੀ ਬੱਚੀ ਨਾਲ ਕੀਤਾ ਇਹ ਕੰਮ ਕੇਰਲ, ਲੋਕ ਬਾਣੀ ਨਿਊਜ਼: ਕੇਰਲ ਤੋਂ ਇਕ ਡਾਕਟਰ ਦੀ ਲਾਪਰਵਾਹੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਦੇ ਡਾਕਟਰ ਨੇ ਚਾਰ ਸਾਲ ਦੀ ਬੱਚੀ ਦੀ ਉਂਗਲੀ ਦਾ ਆਪਰੇਸ਼ਨ ਕਰਨਾ ਸੀ ਪਰ ਲਾਪਰਵਾਹੀ ਕਾਰਨ ਡਾਕਟਰ ਨੇ ਬੱਚੀ ਦੀ ਜੀਭ ਦਾ ਆਪਰੇਸ਼ਨ ਕਰ ਦਿੱਤਾ। ਹਾਲਾਂਕਿ ਇਸ ਗਲਤੀ ਤੋਂ ਬਾਅਦ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਲੜਕੀ ਦੇ ਪਰਿਵਾਰ ਨੇ ਡਾਕਟਰ ਦੇ ਖਿਲਾਫ ਆਈਪੀਸੀ ਦੀ ਧਾਰਾ 336 (ਦੂਜਿਆਂ ਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣਾ) ਅਤੇ 337 (ਕਿਸੇ ਵੀ ਕੰਮ ਦੁਆਰਾ ਦੂਜਿਆਂ ਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰਾ) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਸੋਸੀਏਟ ਪ੍ਰੋਫੈਸਰ ਡਾਕਟਰ ਬਿਜਨ ਜੌਨਸਨ ਨੂੰ ਮੁਅੱਤਲ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਦੀ ਛੇਵੀਂ ਉਂਗਲ ਕੱਢਣੀ ਸੀ ਪਰ ਜਦੋਂ ਡਾਕਟਰ ਨੇ ਉਂਗਲੀ ਦੀ ਥਾਂ ‘ਤੇ ਜੀਭ ਦਾ ਆਪ੍ਰੇਸ਼ਨ ਕਰਕੇ ਬਾਹਰ ਕੱਢਿਆ ਤਾਂ ਉਹ ਹੈਰਾਨ ਰਹਿ ਗਏ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਕਟਰ ਨੇ ਲੜਕੀ ਦੀ ਜੀਭ ‘ਤੇ ਇੱਕ ਗੱਠ ਦੇਖੀ, ਜਿਸ ਤੋਂ ਬਾਅਦ ਉਸ ਨੇ ਆਪ੍ਰੇਸ਼ਨ ਕੀਤਾ। ਪਰ, ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਡਾਕਟਰ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਦੱਸਿਆ। Share the News