ਲੋਕਸਭਾ ਚੁਣਾਵ ਵਿਚ ਕਾਂਗਰਸ ਨੂੰ ਝਟਕਾ, ਸੂਰਤ ਤੋਂ ਬਾਅਦ ਇੰਦੌਰ ਉਮੀਦਵਾਰ ਚੋਣ ਦੌੜ ਤੋਂ ਬਾਹਰ

ਲੋਕਸਭਾ ਚੁਣਾਵ ਵਿਚ ਕਾਂਗਰਸ ਨੂੰ ਝਟਕਾ, ਸੂਰਤ ਤੋਂ ਬਾਅਦ ਇੰਦੌਰ ਉਮੀਦਵਾਰ ਚੋਣ ਦੌੜ ਤੋਂ ਬਾਹਰ

ਇੰਦੌਰ: ਲੋਕਸਭਾ ਚੁਣਾਵ ਦੇ ਵਿਚ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ। ਦਰਅਸਲ, ਪਾਰਟੀ ਦੇ ਨੇਤਾ ਅਕਸ਼ੇ ਕਾਂਤੀ ਬਾਮ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਇੰਦੌਰ ਹਲਕੇ ਤੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ।

ਹੁਣ ਕਾਂਗਰਸ ਦੇ ਇੰਦੌਰ ਤੋਂ ਉਮੀਦਵਾਰ ਅਕਸ਼ੈ ਕਾਂਤੀ ਬਾਮ ਚੋਣ ਦੌੜ ਤੋਂ ਬਾਹਰ ਹੋ ਗਏ ਹਨ। ਕਾਂਗਰਸ ਨੇ ਇੰਦੌਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੌਜੂਦਾ ਸੰਸਦ ਸ਼ੰਕਰ ਲਾਲਵਾਨੀ ਦੇ ਖਿਲਾਫ ਬਾਮ ਨੂੰ ਮੈਦਾਨ ‘ਚ ਉਤਾਰਿਆ ਸੀ, ਜਿੱਥੇ          ਚੌਥੇ ਪੜਾਅ ‘ਚ 13 ਮਈ ਨੂੰ ਵੋਟਾਂ ਪੈਣੀਆਂ ਹਨ।

ਬਾਮ ਦੇ ਹਟਣ ਤੋਂ ਥੋੜ੍ਹੀ ਦੇਰ ਬਾਅਦ, ਸੀਨੀਅਰ ਭਾਜਪਾ ਨੇਤਾ ਅਤੇ ਇੰਦੌਰ ਤੋਂ ਵਿਧਾਇਕ ਕੈਲਾਸ਼ ਵਿਜੇਵਰਗੀਆ ਨੇ ਉਨ੍ਹਾਂ ਦਾ ਪਾਰਟੀ ਵਿਚ ਸ਼ਾਮਲ ਹੋਣ ਲਈ ਸਵਾਗਤ ਕੀਤਾ। ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂਨੇ ਕਿਹਾ , “ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਇੰਦੌਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸ਼੍ਰੀ ਅਕਸ਼ੈ ਕਾਂਤੀ ਬਾਮ ਜੀ ਦਾ ਸੁਆਗਤ ਕਰਦੇ ਹਾਂ”।

इंदौर से कांग्रेस के लोकसभा प्रत्याशी श्री अक्षय कांति बम जी का माननीय प्रधानमंत्री श्री @narendramodi जी, राष्ट्रीय अध्यक्ष श्री @JPNadda जी, मुख्यमंत्री @DrMohanYadav51 जी व प्रदेश अध्यक्ष श्री @vdsharmabjp जी के नेतृत्व में भाजपा में स्वागत है। pic.twitter.com/1isbdLXphb

— Kailash Vijayvargiya (Modi Ka Parivar) (@KailashOnline) April 29, 2024

ਇਸ ਮਹੀਨੇ ਦੇ ਸ਼ੁਰੂ ਵਿੱਚ, ਕਾਂਗਰਸ ਦੇ ਸੂਰਤ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਚੋਣ ਦੌੜ ਵਿੱਚੋਂ ਬਾਹਰ ਹੋ ਗਏ ਸਨ ਕਿਉਂਕਿ ਜ਼ਿਲ੍ਹਾ ਰਿਟਰਨਿੰਗ ਅਫਸਰ ਨੇ ਪਹਿਲੀ ਨਜ਼ਰ ਵਿੱਚ ਪ੍ਰਸਤਾਵਕਾਂ ਦੇ ਦਸਤਖਤਾਂ ਵਿੱਚ ਅੰਤਰ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਗਿਆ ਸੀ। ਸੀਟ ਲਈ ਪਾਰਟੀ ਦੇ ਬਦਲਵੇਂ ਉਮੀਦਵਾਰ ਸੁਰੇਸ਼ ਪਦਸਾਲਾ ਦਾ ਵੀ ਨਾਮਜ਼ਦਗੀ ਫਾਰਮ ਰੱਦ ਕਰ ਦਿੱਤਾ ਗਿਆ ਸੀ।

Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *