ਸ਼ੰਭੂ ਬਾਰਡਰ ਤੇ ਹਜਾਰਾਂ ਕਿਸਾਨ ਪਹੁੰਚੇ ਹਲਾਤ ਤਣਾਅਪੂਰਨ

 

ਸ਼ੰਭੂ ਬਾਰਡਰ ਤੇ ਹਜਾਰਾਂ ਕਿਸਾਨ ਪਹੁੰਚੇ ਹਲਾਤ ਤਣਾਅਪੂਰਨ
ਸ਼ੰਭੂ ,ਲੋਕਬਾਣੀ – ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸ਼ੰਭੂ ਤੋਂ ਆ ਰਹੀ ਹੈ ਜਿਥੇ ਹਜ਼ਾਰਾਂ ਦੀ ਤਦਾਦ ’ਚ ਕਿਸਾਨ ਬਾਰਡਰ ’ਤੇ ਪਹੁੰਚ ਚੁੱਕੇ ਹਨ ਅਤੇ ਰਾਜਪੁਰੇ ਤੋਂ ਸ਼ੰਭੂ ਵੱਲ ਚੱਲਿਆ ਹੋਇਆ ਕਿਸਾਨਾਂ ਦਾ ਕਾਫ਼ਲਾ ਅਜੇ ਰਸਤੇ ’ਚ ਹੀ ਹੈ, ਜਿਸ ’ਚ ਵੱਖ-ਵੱਖ ਯੂਨੀਅਨਾਂ ਦੇ ਹੋਣ ਸੰਭਾਵਨਾ ਹੈ। ਬਾਰਡਰ ’ਤੇ ਹੁਣੇ ਤੋਂ ਹੀ ਹਾਲਾਤ ਬੁਰੀ ਤਰ੍ਹਾਂ ਨਾਲ ਤਣਾਅਪੂਰਨ ਬਣੇ ਹੋਏ ਹਨ। ਬਾਰਡਰ ਦੇ ਨੇੜੇ ਖੜ੍ਹੇ ਕਿਸਾਨਾਂ ’ਤੇ ਹਰਿਆਣਾ ਪੁਲਿਸ ਵਲੋਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕੁਝ-ਕੁਝ ਮਿੰਟ ਦੀ ਦੇਰੀ ’ਤੇ ਹਰਿਆਣਾ ਪੁਲਿਸ ਦੇ ਡਰੋਨ ਪੰਜਾਬ ਦੀ ਹੱਦ ’ਚ ਦਾਖ਼ਲ ਹੁੰਦੇ ਹਨ ਅਤੇ ਅਥਰੂ ਗੈਸ ਦੇ ਗੋਲੇ ਸਿਟ ਦੇ ਵਾਪਸ ਪਰਤ ਜਾਂਦੇ ਹਨ ਤੇ ਹੁਣ ਇਕ ਕਿਸਾਨ ਇਸ ਘਟਨਾ ਨਾਲ ਜਖਮੀ ਵੇ ਹੋਇਆ ਹੈ

Share the News

Lok Bani

you can find latest news national sports news business news international news entertainment news and local news