Friday, November 15, 2024
Breaking NewsFeaturedਪੰਜਾਬਭਾਰਤਮੁੱਖ ਖਬਰਾਂ

ਸਬ ਕਮੇਟੀ ਵੱਲੋਂ ਸਿੱਖਿਆ ਵਿਭਾਗ ਨੂੰ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਣ ਏਡਿਡ ਕਰਮਚਾਰੀਆਂ ਦਾ ਡਾਟਾ ਇਕੱਠਾਂ ਕਰਨ ਦੀ ਹਦਾਇਤ

ਸਬ ਕਮੇਟੀ ਵੱਲੋਂ ਸਿੱਖਿਆ ਵਿਭਾਗ ਨੂੰ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਣ ਏਡਿਡ ਕਰਮਚਾਰੀਆਂ ਦਾ ਡਾਟਾ ਇਕੱਠਾਂ ਕਰਨ ਦੀ ਹਦਾਇਤ

ਚੰਡੀਗੜ੍ਹ – ਵਿਨੋਦ –
ਅੱਜ ਸਥਾਨਕ ਅਣ ਏਡਿਡ ਸਟਾਫ਼ ਫਰੰਟ ਪੰਜਾਬ (ਏਡਿਡ ਸਕੂਲ ) ਦੀ ਮੀਟਿੰਗ ਸੂਬਾ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਸਬ ਕਮੇਟੀ ਨਾਲ ਹੋਈ ਜਿਸ ਵਿਚ ਵਿਤ ਮੰਤਰੀ ਹਰਪਾਲ ਸਿੰਘ ਚੀਮਾਂ ਅਤੇ ਪਰਵਾਸੀ ਮਾਮਲਿਆਂ ਨਾਲ ਸਬੰਧਿਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਮੁੱਖ ਮੰਤਰੀ ਦੀ ਸਬ ਕਮੇਟੀ ਨੇ ਅਣ ਏਡਿਡ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਹੈ ਅਤੇ ਸਬ ਕਮੇਟੀ ਨੇ ਉਸੇ ਸਮੇਂ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸਿਖਿਆ ਵਿਭਾਗ ਵੱਲੋਂ ਏਡਿਡ ਸਕੂਲਾਂ ਦੇ ਅਣ ਏਡਿਡ ਕਰਮਚਾਰੀਆਂ ਦਾ ਪੂਰਾ ਡਾਟਾ ਇਕੱਠਾ ਕੀਤਾ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸੁਖਚੈਨ ਸਿੰਘ, ਸਕੱਤਰ ਜਸਵੀਰ ਕੌਰ, ਪ੍ਰੈਸ ਸਕੱਤਰ ਵਰਿੰਦਰ ਸਿੰਘ, ਸਲਾਹਕਾਰ ਕਰਨਦੀਪ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਵਿਕਰਮ ਸ਼ਰਮਾ,ਮੈਡਮ ਅਰੁਣਦੀਪ , ਨਵਨੀਤ ਕੁਮਾਰ , ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Share the News

Lok Bani

you can find latest news national sports news business news international news entertainment news and local news