ਡਿਪਟੀ ਸੀ.ਐਮ ਨੂੰ ਕਿਊ ਆਉਣਾ ਪਿਆ ਹਸਪਤਾਲ ਚ ਪੜੋ ਪੂਰੀ ਖ਼ਬਰ

 

ਡਿਪਟੀ ਸੀ.ਐਮ ਨੂੰ ਕਿਊ ਆਉਣਾ ਪਿਆ ਹਸਪਤਾਲ ਚ ਪੜੋ ਪੂਰੀ ਖ਼ਬਰ
*ਹਿਮਾਚਲ ਰੋਡਵੇਜ਼ ਦੀ ਬੱਸ ਤੇ ਥਾਰ ਗੱਡੀ ਦੇ ਟਕਰਾਉਣ ਨਾਲ ਦੋਵੇਂ ਧਿਰਾਂ ਚ ਹੋਈ ਹੱਥੋ ਪਾਈ।
*ਥਾਰ ਸਵਾਰ ਪਰਿਵਾਰ ਨੇ ਬੱਸ ਦੇ ਡਰਾਈਵਰ- ਕੰਡਕਟਰ ਤੇ ਮਾਰ ਕੁੱਟ ਕਰਨ ਦੇ ਲਗਾਏ ਦੋਸ਼, ਬੱਸ ਡਰਾਈਵਰ ਨੇ ਥਾਰ ਸਵਾਰ ਤੇ ਲਗਾਏ ਦੋਸ਼।
*ਹਿਮਾਚਲ ਦੇ ਡਿਪਟੀ ਮੁੱਖ ਮੰਤਰੀ ਡਰਾਈਵਰ ਕੰਡਕਟਰ ਦਾ ਹਾਲ ਪੁੱਛਣ ਪੁੱਜੇ ਹਸਪਤਾਲ।

ਸ੍ਰੀ ਆਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ):ਬੀਤੀ ਦੇਰ ਸ਼ਾਮ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਮਹਿੰਦਰਾ ਗੱਡੀ ਦੀ ਹੋਈ ਟੱਕਰ ਤੋਂ ਬਾਅਦ ਦੋਵੇਂ ਧਿਰਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ ਉਪਰੰਤ ਜਖਮੀ ਹਾਲਤ ਵਿੱਚ ਦੋਵੇਂ ਧਿਰਾਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਦਾਖਲ ਹੋ ਗਈਆਂ, ਜਿੱਥੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਸਪਤਾਲ ਪਹੁੰਚ ਕੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦਾ ਹਾਲ ਚਾਲ ਜਾਣਿਆ। ਹਸਪਤਾਲ ਵਿੱਚ ਦਾਖਲ ਥਾਰ ਗੱਡੀ ਸਵਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਜੀਜਾ ਜੀ ਪਰਵਿੰਦਰ ਸਿੰਘ, ਭੈਣ ਦਵਿੰਦਰ ਕੌਰ ਅਤੇ ਪੰਜ ਸਾਲ ਦੇ ਭਾਣਜੇ ਸਮਰਦੀਪ ਸਿੰਘ ਨਾਲ ਆਪਣੀ ਮਹਿੰਦਰਾ ਥਾਰ ਗੱਡੀ ਨੰਬਰ ਪੀ ਬੀ 24 ਈ 7007 ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਆਪਣੇ ਪਿੰਡ ਮਲੂਕਪੁਰ ਵਿਖੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਲੰਘ ਕੇ ਅਗੰਮਪੁਰ ਚੌਂਕ ਵਿਚ ਪਹੁੰਚੇ ਤਾਂ ਸਾਡੇ ਪਿੱਛੋਂ ਆ ਰਹੀ ਹਿਮਾਚਲ ਰੋਡਵੇਜ ਦੀ ਬੱਸ ਨੰਬਰ ਐਚ ਪੀ 37 ਡੀ 5173 ਨੇ ਉਨ੍ਹਾਂ ਦੀ ਥਾਰ ਗੱਡੀ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਬੱਸ ਵਿੱਚੋਂ ਲੋਹੇ ਦੀ ਰਾਡ ਕੱਢ ਕੇ ਸਾਡੇ ਤੇ ਹਮਲਾ ਕਰ ਦਿੱਤਾ, ਜਿਸਤੋਂ ਬਾਅਦ ਜ਼ਖਮੀ ਹਾਲਤ ਵਿੱਚ ਅਸੀਂ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਦਾਖਲ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਸਾਡੀ ਮਾਰ ਕੁੱਟ ਕਰਨ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਸੱਚੇ ਬਣਨ ਲਈ ਹਸਪਤਾਲ ਵਿੱਚ ਦਾਖਲ ਹੋ ਗਏ। ਦੂਸਰੇ ਪਾਸੇ ਬੱਸ ਦੇ ਡਰਾਈਵਰ ਅਸ਼ੋਕ ਕੁਮਾਰ ਅਤੇ ਕੰਡਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਦੂਸਰੀ ਧਿਰ ਨੇ ਥਾਰ ਗੱਡੀ ਲਿਆ ਕੇ ਸਾਡੀ ਬੱਸ ਵਿਚ ਮਾਰੀ ਅਤੇ ਸਾਡੇ ਨਾਲ ਮਾਰਕੁੱਟ ਕੀਤੀ।ਕੀ ਕਹਿਣਾ ਹੈ ਚੌਂਕੀ ਇੰਚਾਰਜ ਦਾ-ਜਦੋਂ ਇਸ ਸਬੰਧੀ ਚੌਂਕੀ ਇੰਚਾਰਜ਼ ਸਬ ਇੰਸਪੈਕਟਰ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਲੈਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

 

Share the News

Lok Bani

you can find latest news national sports news business news international news entertainment news and local news