ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਅਤੇ ਬਿ੍ਜ ਭੂਸ਼ਨ ਦੇ ਫੂਕੇ ਪੁਤਲੇ

  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਅਤੇ ਬਿ੍ਜ ਭੂਸ਼ਨ ਦੇ ਫੂਕੇ ਪੁਤਲੇ

ਸਰਕਾਰ ਦੀ ਧੱਕਾਸਾ਼ਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ – ਅੱਲੜ ਪਿੰਡੀ।

ਦੋਰਾਂਗਲਾ,ਰਾਕੇਸ਼ ਜੀਵਨ ਚੱਕ —- ਕਸਬਾ ਦੋਰਾਗਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਦੋਰਾਗਲਾ ਵਿਖੇ ਮੇਨ ਚੌਕ ਵਿੱਚ ਨਰਿੰਦਰ ਮੋਦੀ ਅਤੇ ਬਿ੍ਰਜ ਭੂਸ਼ਨ ਸੇ਼ਰ ਸਿੰਘ ਕੁਸ਼ਤੀ ਸੰਘ ਦਾ ਪਿੱਟ ਸਿਆਪਾ ਕੀਤਾ ਗਿਆ । ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ , ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜਨਰਲ ਸਕੱਤਰ, ਰਾਣਾ ਰਣਬੀਰ ਸਿੰਘ ,ਕੰਵਰ ਦਲੀਪ ਸਿੰਘ ਜੋ ਕਿ ਹਰਿਆਣੇ ਦੀਆਂ ਜਥੇਬੰਦੀਆਂ ਨਾਲ ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਪਹਿਲਵਾਨ ਬੇਟੀਆਂ ਦੇ ਧਰਨੇ ਨੂੰ ਸਮਰਥਨ ਦੇਣ ਜਾਂ ਰਹੇ ਸਨ ਨੂੰ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ ਤੇ ਜਿਸ ਤਰ੍ਹਾਂ ਰੋਕ ਕੇ ਬਵਾਨਾ ਥਾਣੇ ਅੰਦਰ ਢੱਕਿਆ ਹੈ ਉਹ ਬਿਲਕੁਲ ਜ਼ਮੂਰੀਅਤ ਦਾ ਕਤਲ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀ ਅਵਾਜ਼ ਨੂੰ ਦੱਬ ਰਹੀ ਹੈ । ਕੁਸ਼ਤੀ ਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਨ ਸੇ਼ਰ ਸਿੰਘ ਜਿਸ ਤੇ 40 ਦੇ ਕਰੀਬ ਅਪਰਾਧਿਕ ਮਾਮਲੇ ਪਹਿਲਾਂ ਤੋਂ ਦਰਜ ਹਨ ਨੇ ਪਹਿਲਵਾਨ ਬੇਟੀਆਂ ਨਾਲ ਜਬਰ ਜਿਨਾਹ ਅਤੇ ਸਰੀਰਕ ਸੋਸਣ ਕੀਤਾ ਹੈ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ । ਸੂਬਾ ਆਗੂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪੂਰੇ ਸੂਬੇ ਵਿਚ ਅੱਜ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ ਅਤੇ ਜੇਕਰ ਸ਼ਾਮ ਤੱਕ ਕਿਸਾਨ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਕੱਲ੍ਹ ਸੂਬਾ ਪੱਧਰੀ ਰੇਲ ਰੋਕੋ ਅੰਦੋਲਨ ਆਰੰਭ ਕੀਤਾ ਜਾਵੇਗਾ । ਇਸ ਮੌਕੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਆਦੀ, ਰਣਬੀਰ ਸਿੰਘ ਡੁੱਗਰੀ, ਕਰਨੈਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਨਰਿੰਦਰ ਸਿੰਘ ਆਲੀਨੰਗਲ, ਰਸ਼ਪਾਲ ਸਿੰਘ ਡੁੱਗਰੀ, ਨਿਸ਼ਾਨ ਸਿੰਘ ਬਾਉਪੁਰ, ਦਿਲਬਾਗ ਸਿੰਘ ਹਰਦੋਛੰਨੀ, ਨਿਰਮਲ ਸਿੰਘ ਆਦੀ, ਪਰਮਜੀਤ ਸਿੰਘ ਆਦੀ, ਮਹਿੰਦਰ ਸਿੰਘ ਥੰਮਣ, ਕੈਪਟਨ ਸੁੱਚਾ ਸਿੰਘ, ਹਰਵਿੰਦਰ ਸਿੰਘ ਮੱਲ੍ਹੀ ਕੁਲਵੰਤ ਸਿੰਘ ਨੰਗਲ ਡਾਲਾਂ, ਹਰਭਜਨ ਸਿੰਘ ਮੁਕੰਦਪੁਰ, ਅਸ਼ਵਨੀ ਕੁਮਾਰ ਦੋਰਾਗਲਾ ਆਦਿ ਹਾਜ਼ਰ ਸਨ ।

Share the News

Lok Bani

you can find latest news national sports news business news international news entertainment news and local news