Breaking NewsFeaturedਪੰਜਾਬਭਾਰਤਮੁੱਖ ਖਬਰਾਂ ਜਲੰਧਰ ਵੇਸਟ ਹਲਕੇ ਵਿੱਚ ਨਜਾਇਜ਼ ਉਸਾਰੀ ਦਾ ਕੰਮ ਜੋਰਾ ਤੇ January 19, 2023 Lok Bani ਜਲੰਧਰ ਵੇਸਟ ਹਲਕੇ ਵਿੱਚ ਨਜਾਇਜ਼ ਉਸਾਰੀ ਦਾ ਕੰਮ ਜੋਰਾ ਤੇ ਜਲੰਧਰ, ਲੋਕ ਬਾਣੀ–ਜਲੰਧਰ ਵੇਸਟ ਹਲਕੇ ਵਿੱਚ ਨਾਜਾਇਜ਼ ਉਸਾਰੀਆਂ ਨੇ ਜ਼ੋਰ ਫੜ ਲਿਆ ਹੈ। ਬਸਤੀ ਗੁੱਜਾ ਇਲਾਕੇ ਵਿੱਚ ਬਾਬਾ ਬਾਲਕ ਨਾਥ ਮੰਦਰ ਦੇ ਕੋਲ ਕਈ ਦੁਕਾਨਾਂ ਨਾਜਾਇਜ਼ ਉਸਾਰੀ ਹੋ ਰਹੀ ਹੈ,ਇਸ ਦੇ ਨਾਲ ਹੀ ਕਈ ਕੋਠੀਆਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਜਾ ਰਹੀਆਂ ਹਨ। ਨਗਰ ਨਿਗਮ ਵੱਲੋਂ ਨਾਜਾਇਜ਼ ਤੌਰ ’ਤੇ ਬਣੀਆਂ ਦੁਕਾਨਾਂ ਅਤੇ ਕੋਠੀਆਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ।ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੂੰ ਨਾਮਕ ਬਿਲਡਰ ਨੇ ਪੱਛਮੀ ਹਲਕੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਉਸਾਰੀਆਂ ਕਰਵਾ ਕੇ ਨਿਗਮ ਦੇ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ। ਇਸ ਦੀਆਂ ਸ਼ਿਕਾਇਤਾਂ ਨਿਗਮ ਕਮਿਸ਼ਨਰ ਤੱਕ ਵੀ ਪਹੁੰਚ ਚੁੱਕੀਆਂ ਹਨ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। Share the News