ਮੁਲਤਾਨ ਸਿੰਘ ਨੇ ਬੁਢਾਪੇ ਵਿੱਚ ਕਿਫ਼ਾਇਤੀ ‘ਇੰਟੈਲੀਜੈਂਸ ਕਲੋਰੀਨੇਟਰ’ ਦੀ ਕਾਢ ਕੱਢੀ
ਮੁਲਤਾਨ ਸਿੰਘ ਨੇ ਬੁਢਾਪੇ ਵਿੱਚ ਕਿਫ਼ਾਇਤੀ ‘ਇੰਟੈਲੀਜੈਂਸ ਕਲੋਰੀਨੇਟਰ’ ਦੀ ਕਾਢ ਕੱਢੀ
ਕਲੋਰੀਨ ਦੀ ਸਹੀ ਮਾਤਰਾ ਵਿੱਚ ਵਰਤੋਂ ਕਰਕੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਏਗਾ
ਚੰਡੀਗੜ,: ਜਿਥੇ ਸਰਕਾਰ ਦੇਸ਼ ਵਿਚ ਇਕ ਪਾਸੇ ਸਵੱਛ ਜਲ ਮਿਸ਼ਨ ਅਤੇ ਸਵੈ-ਨਿਰਭਰ ਭਾਰਤ ‘ਤੇ ਜ਼ੋਰ ਦੇ ਰਹੀ ਹੈ, ਉਥੇ ਦੂਜੇ ਪਾਸੇ ਦੇਸ਼ ਅਤੇ ਸਮਾਜਿਕ ਦੇ ਵਿਕਾਸ ਲਈ ਲੋਕ ਵੀ ਆਪਣੇ ਬਲਬੂਤੇ ‘ਤੇ ਯਤਨਸ਼ੀਲ ਹਨ |ਅਜਿਹੀ ਹੀ ਇੱਕ ਮਿਸਾਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੇਵਾਮੁਕਤ ਪੰਪ ਆਪਰੇਟਰ ਮੁਲਤਾਨ ਸਿੰਘ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੀ ਸਾਰੀ ਪੂੰਜੀ ਇੱਕ ਖੋਜ ਲਈ ਲਗਾ ਦਿੱਤੀ ਹੈ। ਆਪਣੇ ਤਜ਼ਰਬੇ ਸਦਕਾ 64 ਸਾਲਾ ਮੁਲਤਾਨ ਸਿੰਘ ਨੇ ‘ਇੰਟੈਲੀਜੈਂਟ ਕਲੋਰੋਨੇਟਰ’ ਦੀ ਮਸ਼ੀਨ ਤਿਆਰ ਕੀਤੀ ਹੈ ਜੋ ਆਮ ਲੋਕਾਂ ਨੂੰ ਰੋਗਾਣੂ ਮੁਕਤ ਪਾਣੀ ਮੁਹੱਈਆ ਕਰਵਾਏਗੀ। ਇਸ ਮਸ਼ੀਨ ਦੇ ਨਤੀਜੇ ਬਹੁਤ ਸਾਰਥਕ ਸਾਬਤ ਹੋਏ ਹਨ, ਜਿਸ ਕਾਰਨ ਪੰਜਾਬ ਸਰਕਾਰ ਨੇ ਮਾਨਤਾ ਦੇਕੇ ਇਸ ਨੂੰ ਆਪਣੀਆਂ ਕਈ ਸਾਈਟਾਂ ‘ਤੇ ਅਪਣਾਇਆ ਹੈ।ਬਨੂੜ ਦੇ ਵਸਨੀਕ ਮੁਲਤਾਨ ਸਿੰਘ ਨੇ ਬਹੁਤ ਹੀ ਕਿਫ਼ਾਇਤੀ ਆਟੋਮੈਟਿਕ ਕਲੋਰੀਨ ਸਪਲਾਈ ਰੈਗੂਲੇਟਰ ਦੀ ਨਵੀਂ ਤਕਨੀਕ ਦੀ ਖੋਜ ਕੀਤੀ ਹੈ ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ ਪੇਟੈਂਟ ਵੀ ਕਰਵਾ ਲਿਆ ਹੈ। ਮੁਲਤਾਨ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਪਾਣੀ ਨੂੰ ਪੀਣ ਯੋਗ ਬਣਾਉਣ ਅਤੇ ਇਸ ਨੂੰ ਕੀਟਾਣੂ ਰਹਿਤ ਬਣਾਉਣ ਲਈ ਵਰਡ ਹੈਲਥ ਆਰਗਨਾਇਜੈਸ਼ਨ ਦੇ ਮਾਪਦੰਡਾਂ ਅਨੁਸਾਰ ਪਾਣੀ ਵਿੱਚ ਕਲੋਰੀਨ ਦੀ ਮਾਤਰਾ ਦਾ ਹੋਣਾ ਲਾਜ਼ਮੀ ਹੈ। ਸਰਕਾਰ ਦੇ ਵਾਟਰ ਵਰਕਸ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਗਏ ਅਜਿਹੇ ਉਪਕਰਨਾਂ ਦੀ ਕੀਮਤ ਲੱਖਾਂ ਵਿੱਚ ਹੈ ਜਦੋਂਕਿ ਇਨ੍ਹਾਂ ਵਿੱਚ ਕਲੋਰੀਨ ਦੀ ਸਹੀ ਮਾਤਰਾ ਦੀ ਵਰਤੋਂ ਨਹੀਂ ਕੀਤੀ ਜਾਂਦੀ।ਉਨ੍ਹਾਂ ਕਿਹਾ ਕਿ ਅਜਿਹੇ ਇਲੈਕਟ੍ਰਿਕ ਰੈਗੂਲੇਟਰਾਂ ਨੂੰ ਚਲਾਉਣ ਲਈ ਇੱਕ ਆਪਰੇਟਰ ਦੀ ਲੋੜ ਹੁੰਦੀ ਹੈ। ਨਾਲ ਹੀ ਇਨ੍ਹਾਂ ਰੈਗੂਲੇਟਰਾਂ ਦੇ ਫਿਲਟਰ ਵੀ ਕੁਝ ਸਮੇਂ ‘ਚ ਸਮੱਸਿਆ ਨਾਲ ਕਾਰਗਰ ਸਾਬਤ ਨਹੀਂ ਹੂੰਦੇ । ਦੂਜੇ ਪਾਸੇ, ਸ਼੍ਰੀਜੀ ਇੰਟਰਪ੍ਰਾਈਜਿਜ਼ ਦੁਆਰਾ ਬਜ਼ਾਰ ਵਿੱਚ ਉਪਲਬਧ ਇੰਟੈਲੀਜੈਂਟ ਕਲੋਰੀਨੇਟਰ ਇਸ ਦਿਸ਼ਾ ਵਿੱਚ ਬਹੁਤ ਕਾਰਗਰ ਸਾਬਤ ਹੋਇਆ ਹੈ। ਬਿਨਾਂ ਬਿਜਲੀ ਅਤੇ ਆਪਰੇਟਰ ਤੋਂ ਚੱਲਣ ਵਾਲੀ ਇਸ ਮਸ਼ੀਨ ਦੀ ਕੀਮਤ ਕਰੀਬ ਪੰਜਾਹ ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਹ ਯੰਤਰ ਘਰਾਂ ਤੋਂ ਲੈ ਕੇ ਵਪਾਰਕ ਅਤੇ ਬਹੁ-ਮੰਜ਼ਿਲਾ ਸਰਕਾਰੀ ਇਮਾਰਤਾਂ ਲਈ ਉਪਯੋਗੀ ਹੈ।ਕਲੋਰੀਨ ਵਾਲੇ ਪਾਣੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁਲਤਾਨ ਸਿੰਘ ਨੇ ਦੱਸਿਆ ਕਿ ਕਲੋਰੀਨ ਦੀ ਜ਼ਿਆਦਾ ਮਾਤਰਾ ਸਿਹਤ ਲਈ ਵੀ ਹਾਨੀਕਾਰਕ ਹੈ। ਉਸ ਦੀ ਮਸ਼ੀਨ ਰਾਹੀਂ ਕਲੋਰੀਨ ਦੀ ਸਟੀਕ ਮਾਤਰਾ ਫੈਲਾਈ ਜਾਂਦੀ ਹੈ ਤਾਂ ਜੋ ਪਾਣੀ ਪੀਣ ਯੋਗ ਬਣ ਸਕੇ। ਟਿਊਬਵੈੱਲਾਂ ਦੇ ਹੇਠਲੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ, ਪਰ ਸਿਰਫ਼ ਕਲੋਰੀਨ ਵਾਲਾ ਪਾਣੀ ਹੀ ਪੀਣ ਯੋਗ ਹੈ ਜੋ ਪਾਣੀ ਵਿੱਚ ਕੁਦਰਤੀ ਤੌਰ ‘ਤੇ ਮਿਲੀਆਂ ਬੇਲੋੜੀਆਂ ਮਿਕਸਡ ਧਾਤਾਂ ਅਤੇ ਕੀਟਾਣੂਆਂ ਤੋਂ ਮੁਕਤੀ ਪ੍ਰਦਾਨ ਕਰਦਾ ਹੈ।ਮੁਲਤਾਨ ਸਿੰਘ ਨੇ ਉਮੀਦ ਜਤਾਈ ਕਿ ਉਨ੍ਹਾਂ ਦਾ ਇਹ ਨਿਵੇਕਲਾ ਯੰਤਰ ਦੇਸ਼ ਦੇ ਸਵੱਛ ਜਲ ਮਿਸ਼ਨ ਨੂੰ ਹੋਰ ਸਫ਼ਲ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਸਰਕਾਰਾਂ ਇਸ ਯੰਤਰ ਨੂੰ ਆਪਣੇ ਪ੍ਰੋਜੈਕਟਾਂ ਦਾ ਹਿੱਸਾ ਬਣਾਉਣਗੀਆਂ।