ਕਈ ਕਲਾਵਾਂ ਦੀ ਮਲਕਾ -ਡਾ.ਅਮਰਜੀਤ ਕੌਰ ਕਾਲਕਟ ਦੇ ਸਿਰ ਤੇ ਸਜਾਇਆ ਜਾਵੇਗਾ 2022 ਦਾ ਪੁਰਸਕਾਰ।
ਕਈ ਕਲਾਵਾਂ ਦੀ ਮਲਕਾ -ਡਾ.ਅਮਰਜੀਤ ਕੌਰ ਕਾਲਕਟ ਦੇ ਸਿਰ ਤੇ ਸਜਾਇਆ ਜਾਵੇਗਾ 2022 ਦਾ ਪੁਰਸਕਾਰ।
ਗੁਰਦਾਸਪੁਰ-ਨਵਨੀਤ ਕੁਮਾਰ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੀ ਮੁੱਖ ਪ੍ਰਬੰਧਕ ਬੀਬੀ ਅਮਰੀਕ ਕੌਰ ਅਤੇ ਬੀਬੀ ਸਤਿੰਦਰ ਕੌਰ ਨੇ ਸਾਂਝੇ ਤੇ ਸਥਾਈ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ” ਤੀਆਂ ਦੀ ਧਮਾਲ ” ਮੇਲਾ ਪੰਡਤ ਮੋਹਨ ਲਾਲ ਐੱਸ ਡੀ ਕਾਲਜ ਫਾਰ ਵੋਮੈਨ ਗੁਰਦਾਸਪੁਰ ਦੇ ਵਿਹੜੇ ਵਿੱਚ 14 ਅਗਸਤ 2022 ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੇਲੇ ਵਿਚ ਮੁੱਖ ਤੌਰ ਤੇ ਦਿੱਤਾ ਜਾਂਦਾ ਪੁਰਸਕਾਰ। ਬੜੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਕੰਮ ਕਰ ਰਹੀ ਦੁਆਬੇ ਦੀ ਧੀ ਡਾ.ਅਮਰਜੀਤ ਕੌਰ ਕਾਲਕਟ ਨੂੰ ਦਿੱਤਾ ਜਾ ਰਿਹਾ ਹੈ।
ਇਹਨਾ ਦੀਆਂ ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਦੇਖਦੇ ਹੋਏ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਸਾਉਣ ਮਹੀਨੇ ਤੀਆਂ ਦੇ ਸੱਭਿਆਚਾਰਕ ਮੇਲੇ ਦੇ ਸ਼ੁਭ ਮੌਕੇ ਤੇ ਪੁਰਸਕਾਰ ” ਤੀਆਂ ਦੀ ਧਮਾਲ ” ਦੇ ਕੇ ਨਿਵਾਜਿਆ ਜਾ ਰਿਹਾ ਹੈ।ਡਾ.ਅਮਰਜੀਤ ਕੌਰ ਕਾਲਕਟ ਦਾ ਜਨਮ ਪਿੰਡ ਬਾਹੋਪੁਰ ਜ਼ਿਲ੍ਹਾ ਜਲੰਧਰ ਮਾਸਟਰ ਸ. ਨਰੰਜਣ ਸਿੰਘ ਕੂੰਨਰ ਅਤੇ ਮਾਤਾ ਸ੍ਰੀਮਤੀ ਸੰਪੂਰਨ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਦਸਵੀਂ ਸਰਕਾਰੀ ਹਾਈ ਸਕੂਲ ਰੋਹਜੜੀ, ਬੀ ਏ ਐਸ ਡੀ ਕਾਲਜ ਫਾਰ ਵੋਮੈਨ ਜਲੰਧਰ,ਐਮ ਏ ਪੰਜਾਬੀ , ਐਮ ਫਿਲ ਅਤੇ ਪੀ ਐਚ ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ਜਲੰਧਰ ਤੋਂ ਕੀਤੀ।ਐਮ ਏ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਨਾਲ ਯੂਨੀਵਰਸਿਟੀ ਵੱਲੋਂ ਨਿਵਾਜਿਆ ਗਿਆ |ਮਾਣ ਸਨਮਾਨ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਸਨਮਾਨ ਭਾਈ ਜੋਧ ਸਿੰਘ ਗੋਲਡ ਮੈਡਲ ਵੀ ਪ੍ਰਪਾਤ ਕੀਤਾ।
ਪੰਜਾਬੀ ਅਧਿਆਪਕਾ ਦੀ ਸੇਵਾ 32 ਸਾਲਾਂ ਤੋਂ ਕਰ ਰਹੇ ਹਨ।ਜਿਨ੍ਹਾਂ ਵਿੱਚੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ,ਹੁਸ਼ਿਆਰਪੁਰ ਵਿਖੇ ਬਤੌਰ ਪੰਜਾਬੀ ਵਿਭਾਗ ਦੇ ਮੁਖੀ ਵਜੋਂ 27 ਸਾਲਾਂ ਦੇ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਹਨ।ਡਾ.ਅਮਰਜੀਤ ਕੌਰ ਕਾਲਕਟ ਹੁਣ ਤੱਕ ਦੋ ਕਿਤਾਬਾਂ ਰੀਤਾਂ ਵਾਲੇ ਗੀਤ,ਬੁੱਲ੍ਹ ਸ਼ਾਹ ਅਤੇ ਅਲੀ ਹੈਦਰ ਦੇ ਕਾਵਿ ਦਾ ਤੁਲਨਾਤਮਕ ਅਧਿਐਨ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਹੀ ਲੇਖ ਛੱਪ ਚੁੱਕੇ ਹਨ।
ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੀ ਇੰਚਾਰਜ ਰਹਿਣ ਦੇ ਨਾਲ-ਨਾਲ ਕਈ ਯੁਵਕ ਮੇਲਿਆਂ ਵਿਚ ਬਤੌਰ ਜੱਜਮੈਂਟ ਦੀ ਕੁਰਸੀ ਤੇ ਬਿਰਾਜਮਾਨ ਹੋ ਚੁੱਕੇ ਹਨ।ਮਾਂ ਦੀ ਲਾਡਲੀ ਧੀ ਨੂੰ ਮਾਂ ਕੋਲੋਂ ਮਿਲੀ ਗੁੜ੍ਹਤੀ ਸਦਕਾ ਸੱਭਿਆਚਾਰ ਖੇਤਰ ਵਿਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੋਇਆ ਹੈ।ਨੌਜਵਾਨ ਪੀੜ੍ਹੀ ਨੂੰ ਲੋਕ ਨਾਚ ਗਿੱਧੇ ਅਤੇ ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਨਾਲ ਜੋੜਨ ਲਈ ਮੋਹਰੀ ਕਤਾਰ ਵਿੱਚ ਨਾਮ ਰਹਿੰਦਾ ਹੈ।ਕਈ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਹਾਈ ਕਿੰਗ ਟ੍ਰੇਨਿੰਗ ਕੈਂਪ ਲਗਾ ਕੇ ਬੱਚਿਆਂ ਨੂੰ ਨਵੀਂ ਤੇ ਵੱਖਰੀ ਸੇਧ ਦੇ ਰਹੇ ਹਨ।ਅੱਜ ਕੱਲ੍ਹ ਆਪਣੇ ਹਮਸਫ਼ਰ ਸ.ਸੁਖਵਿੰਦਰ ਸਿੰਘ ਕਾਲਕਟ ਅਤੇ ਦੋ ਬੱਚਿਆਂ ਸਪੁੱਤਰੀ ਸਮਾਈਲ ਕਾਲਕਟ ਅਤੇ ਸਪੁੱਤਰ ਅਕਾਸ਼ ਨਾਲ ਦੁਆਬੇ ਦੀ ਧਰਤੀ ਗੜ੍ਹਦੀਵਾਲਾ ਦੇ ਨੇੜੇ ਪਿੰਡ ਦੋਲੋਵਾਲ ਵਿੱਚ ਆਪਣਾ ਆਲ੍ਹਣਾ ਬਣਾ ਕੇ ਰਹਿ ਰਹੇ ਹਨ।ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਡਾ.ਅਮਰਜੀਤ ਕੌਰ ਕਾਲਕਟ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਸੱਭਿਆਚਾਰ ਦੀ ਤਨੋ-ਮਨੋ ਸੇਵਾ ਤੇ ਖੈਰ-ਸੁਖ ਮੰਗਣ ਵਾਲੀ ਭੈਣ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜੀ ਰੱਖੇ।ਇਸ ਅਜ਼ੀਮ ਦਰਵੇਸ਼ ਸੁਭਾਅ ਦੀ ਸ਼ਖ਼ਸੀਅਤ ਦਾ ਸਨਮਾਨ ਕਰਦਿਆਂ ਪਿੜ ਦਾ ਕੁਨਬਾ ਅਥਾਹ ਖੁਸ਼ੀ ਅਤੇ ਮਾਣ ਮਹਿਸੂਸ ਕਰੇਗਾ।