14 ਜੁਲਾਈ ਨੂੰ ਪਿੰਡ ਗੱਦੀਆ ਕਲਾ , ਕਮਾਲਪੁਰ ਜੱਟਾਂ ਅਤੇ ਕੁੱਕੜ ( ਕਲਾਨੋਰ ) ਦੇ ਪਿੰਡਾਂ ਵਿੱਚ ਜਾਵੇਗੀ ਮੁਫ਼ਤ ਮੈਡੀਕਲ ਵੈਨ
14 ਜੁਲਾਈ ਨੂੰ ਪਿੰਡ ਗੱਦੀਆ ਕਲਾ , ਕਮਾਲਪੁਰ ਜੱਟਾਂ ਅਤੇ ਕੁੱਕੜ ( ਕਲਾਨੋਰ ) ਦੇ ਪਿੰਡਾਂ ਵਿੱਚ ਜਾਵੇਗੀ ਮੁਫ਼ਤ ਮੈਡੀਕਲ ਵੈਨ
ਕਲਾਨੋਰ ਤੇ ਬਹਿਰਾਮਪੁਰ ਦੇ ਸਰਹੱਦੀ ਪਿੰਡਾਂ ਵਿੱਚ ਜਾਵੇਗੀ ਮੈਡੀਕਲ ਵੈਨ
ਗੁਰਦਾਸਪੁਰ-ਨਵਨੀਤ ਕੁਮਾਰ
ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਲਾਨੋਰ ਅਤੇ ਬਹਿਰਾਮਪੁਰ ਖੇਤਰ ਦੇ ਪਿੰਡਾਂ ਅੰਦਰ ਮੈਡੀਕਲ ਵੈਨ ਚਲਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲਾਨੋਰ ਅਤੇ ਬਹਿਰਾਮਪੁਰ ਦੇ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤਰ ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਵੰਡੀਆਂ ਜਾਣਗੀਆ ।
ਉਨਾਂ ਦੱਸਿਆ ਕਿ ਕੱਲ੍ਹ 14 ਜੁਲਾਈ ਨੂੰ ਕਲਾਨੋਰ ਖੇਤਰ ਦੇ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਕੁੱਕੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੀ ਤੇ ਮਰੀਜਾਂ ਦੀ ਜਾਂ ਕਰਕੇ ਮੁਫ਼ਤ ਦਵਾਈਆਂ ਵੰਡੀਆਂ। 15 ਜੁਲਾਈ ਨੂੰ ਪਿੰਡ ਸ਼ਹੂਰ ਕਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਚੋੜਾਂ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਦੋਸਤਪੁਰ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 16 ਜੁਲਾਈ ਨੂੰ ਪਿੰਡ ਚੰਦੂ ਵਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਵਰੀਲਾ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਬਾਲੀਮ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 18 ਜੁਲਾਈ ਨੂੰ ਪਿੰਡ ਛੋਨ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਸ਼ਾਲੇ ਚੱਕ, ਝਬਕਰਾ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ, ਮਕੌੜਾ (ਬਹਿਰਾਮਪੁਰ) 20 ਜੁਲਾਈ ਮਰਾੜਾ ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ, ਜੱਗੋਚੱਕ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ , ਨਵਾ ਟਾਡਾ (ਬਹਿਰਾਮਪੁਰ) ਦੁਪਹਿਰ 3 ਤੋਂ 5 ਵਜੇ ਤਕ, ਦੁਪਹਿਰ 3 ਤੋਂ 5 ਵਜੇ ਤਕ, ਤਕ , ਮੈਡੀਕਲ ਵੈਨ ਪਹੁੰਚੇਗੀ।