ਕਾਰਵਾਈ ਨਾ ਹੋਈ ਤਾਂ ਕੰਮ ਕਾਜ ਕਰਾਗੇ ਠੱਪ (ਬਿਜਲੀ ਮੁਲਾਜ਼ਮ) ਮਾਮਲਾ ਮੀਟਰ ਰੀਡਰ ਦੀ ਮਾਰ ਕੁਟਾਈ ਦਾ
ਕਾਰਵਾਈ ਨਾ ਹੋਈ ਤਾਂ ਕੰਮ ਕਾਜ ਕਰਾਗੇ ਠੱਪ (ਬਿਜਲੀ ਮੁਲਾਜ਼ਮ)
ਮਾਮਲਾ ਮੀਟਰ ਰੀਡਰ ਦੀ ਮਾਰ ਕੁਟਾਈ ਦਾ
ਗੁਰਦਾਸਪੁਰ-ਨਵਨੀਤ ਕੁਮਾਰ
ਅੱਜ ਉਪ ਮੰਡਲ ਦਫਤਰ ਦੋਰਾਂਗਲਾ ਵਿਖੇ ਬਿਜਲੀ ਮੁਲਾਜ਼ਮਾਂ ਦੀ ਸਾਂਝੀ ਸੰਘਰਸ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਜੀਵਨ ਚੱਕ ਅਤੇ ਪ੍ਰਧਾਨ ਬਲਦੇਵ ਸਿੰਘ ਥੰਮਣ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਪਿਛਲੇ ਦਿਨੀ ਪਿੰਡ ਸੰਘੋਰ ਵਿਖੇ ਮੀਟਰ ਦੀ ਰੀਡਿੰਗ ਲੈਣ ਗਏ ਮੀਟਰ ਰੀਡਰ ਭੁਪਿੰਦਰ ਸਿੰਘ ਦੀ ਖਪਤਕਾਰ ਵੱਲੋਂ ਮਾਰ ਕੁਟਾਈ ਕਰਨ ਦਾ ਸਖਤ ਵਿਰੋਧ ਕਰਦਿਆਂ ਯੂਨੀਅਨ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਕਿ ਜੇਕਰ ਦੋਸੀਆਂ ਖਿਲਾਫ਼ ਪੁਲਿਸ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚਾ ਕੰਮਕਾਜ ਠੱਪ ਕੀਤਾ ਜਾਵੇਗਾ । ਅਗੂਆਂ ਵੱਲੋਂ ਅੱਜ ਦੋ ਦਿਨ ਬੀਤਣ ਤੇ ਵੀ ਕੋਈ ਕਾਰਵਾਈ ਨਾ ਕਰਨ ਦੀ ਸਖਤ ਸਬਦਾਂ ਚ ਨਿਖੇਧੀ ਕੀਤੀ ਗਈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਦਿਆਲ ਸਿੰਘ ਬਾਬੋਵਾਲ ,ਹਰਜੀਤ ਸਿੰਘ ,ਸੁਰਜੀਤ ਸਿੰਘ ,ਗਗਨ ਕੁਮਾਰ, ਇੰਦਰਜੀਤ ,ਬਲਦੇਵ ਸਿੰਘ,ਰਛਪਾਲ ਸਿੰਘ,ਸਤਨਾਮ ਸਿੰਘ ਅੱਲੜਪਿੰਡੀ,ਜਸਬੀਰ ਸਿੰਘ,ਦਰਸਨ ਸਿੰਘ,ਗੁਰਚਰਨ ਸਿੰਘ,ਸੁਖਦੇਵ ਰਾਜ ਆਦਿ ਹਾਜ਼ਰ ਸਨ ।