ਇਲਾਈਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਚ ਗੱਡੇ ਜਿੱਤ ਦੇ ਝੰਡੇ
ਇਲਾਈਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਚ ਗੱਡੇ ਜਿੱਤ ਦੇ ਝੰਡੇ
ਗੁਰਦਾਸਪੁਰ ਨਵਨੀਤ ਕੁਮਾਰ ਇਲਾਈਟ ਇੰਸਟੀਚਿਊਟ ਹਨੂੰਮਾਨ ਚੋਕ ਗੁਰਦਾਸਪੁਰ ਜੋ ਕੇ ਪਿਛਲੇ 19 ਸਾਲਾਂ ਤੋਂ ਵਿਦਿਆਰਥੀਆਂ ਦੀ ਚੋਣ ਵੱਖ ਵੱਖ ਵਿਭਾਗਾਂ ਵਿਚ ਕਰਵਾਉਂਦਾ ਆ ਰਿਹਾ ਹੈ ਜਿਸ ਤੇ ਬਾਰ੍ਹਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। ਜਿਸ ਵਿੱਚ ਸਾਕਸ਼ੀ 95%, ਜੈਸਮੀਨ 95%, ਪਰਾਚੀ 94%, ਮੁਸਕਾਨ 93%, ਹਰਸ਼ 93%, ਵਿਕਰਮ 93%, ਅਤੁਲ 92%, ਦੀਕਸ਼ਾ 92%, ਜਤਿਨ 91%, ਤਜਿੰਦਰ 91%,ਕਰਨ 91%,ਕਮਲ 90%, ਜਸਕਿਰਤ 90%,ਅਰਮਾਨ 89% ਅੰਕ ਪ੍ਰਾਪਤ ਕੀਤੇ ਹਨ। ਇੰਸਟੀਚਿਊਟ ਦੇ ਡਾਇਰੈਕਟਰ ਕਰਨ ਮਹਾਜਨ ਤੇ ਵਿਪਨ ਭਾਟੀਆ ਨੇ ਸਾਰੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਡਾਇਰੈਕਟਰ ਨੇ ਦੱਸਿਆ ਕਿ ਇੰਸਟੀਚਿਊਟ ਦੇ ਵਿਦਿਆਰਥੀ ਹਰ ਸਾਲ ਵਧੀਆ ਰੈਂਕ ਲੈ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਨ ।