ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾਂ ਤਹਿਤ ਆਨ –ਆਰਗੇਨਾਈਜਡ ਕਿਰਤੀ ਲੈ ਸਕਦੇ ਹਨ ਵੱਧ ਤੋ ਵੱਧ ਲਾਭ – ਕੁੰਵਰ ਡਾਵਰ , ਸਹਾਇਕ ਕਿਰਤ ਕਮਿਸ਼ਨਰ
ਗੁਰਦਾਸਪੁਰ-ਨਵਨੀਤ ਕੁਮਾਰ
ਸ੍ਰੀ ਕੁੰਵਰ ਡਾਵਰ , ਸਹਾਇਕ ਕਿਰਤ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋ ਚਲਾਈ ਗਈ ਪੈਨਸ਼ਨ ਸਕੀਮ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ( PM –SYM ) ਜਿਸ ਦਾ ਫਾਇਦਾ ਅਨਆਰਗੇਨਾਈਜਡ ਕਿਰਤੀ ਜਿਵੇਂ ਰਿਕਸ਼ਾ ਚਾਲਕ , ਧੋਬੀ , ਰੇਹੜੀ ਲਾਉਣ ਵਾਲੇ , ਸਫਾਈ ਸੇਵਕ , ਕਪੜੇ ਸਿਲਾਈ ਕਰਨ ਵਾਲੇ , ਮਜਦੂਰ , ਮੋਚੀ , ਛੋਟੇ ਕਿਸਾਨ , ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਅਤੇ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ , ਸੇਲਰ , ਕੋਲਡ ਸਟੋਰ ਅਤੇ ਮਨਰੇਗਾ ਵਿੱਚ ਕੰਮ ਕਰਦੇ ਮਜਦੂਰ ਲੈ ਸਕਦੇ ਹਨ ਜਿੰਨ੍ਹਾਂ ਦੀ ਮਹੀਨਾਵਾਰ ਕਮਾਈ 15,000 ਤੋ ਘੱਟ ਹੈ ਅਤੇ ਉਮਰ 18 ਤੋ 40 ਸਾਲ ਹੋਵੇ । ਉਨ੍ਹਾਂ ਅੱਗੇ ਦੱਸਿਆ ਕਿ ਉਮਰ ਦੇ ਹਿਸਾਬ ਨਾਲ 55 ਰੁਪਏ ਤੋ ਲੈ ਕੇ 200 ਰੁਪਏ ਤੱਕ ਮਹੀਨਾਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ( PM –SYM ) ਖਾਤੇ ਵਿੱਚ ਜਮਾਂ ਕਰਾਉਣੀ ਹੋਵੇਗੀ । ਜਿੰਨ੍ਹੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿੱਚ ਜਮਾਂ ਕਰਵਾਏਗਾ ਅਤੇ ਓਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ( PM –SYM ) ਖਾਤੇ ਵਿੱਜ ਜਮਾਂ ਕਰੇਗੀ । ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ਤੇ ਉਸ ਨੂੰ ਮਹੀਨਾਂਵਾਰ ਘੱਟੋ-ਘੱਟ ਪੈਨਸ਼ਨ 3000 ਰੁਪਏ ਮਿਲਿਆ ਕਰੇਗੀ । ਇਹ ਬਹੁਤ ਹੀ ਫਾਇਦੇਮੰਦ ਪੈਨਸ਼ਨ ਸਕੀਮ ਹੈ , ਲੋਕ ਇਸ ਪੈਨਸ਼ਨ ਸਕੀਮ ਦਾ ਵੱਧ ਤੋ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਪਤ ਕਰਨ । ਉਨ੍ਹਾਂ ਅੱਗੇ ਦੱਸਿਆ ਕਿ ਜਰੂਰੀ ਦਸਤਾਵੇਜ਼ ਅਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਨੇੜੇ ਦੇ ਕਿਸੇ ਵੀ ਕਾਮਨ ਸਰਵਿਸ ਸੈਂਟਰ ਵਿੱਚ ਆਪਣਾ ਰਜਿਸਟਰੇਸ਼ਨ ਕਰਵਾਇਆ ਜਾ ਸਕਦਾ ਹੈ ਅਤੇ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ ।