Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਜੇਕਰ ਕੱਲ ਜਾ ਰਹੇ ਹੋ ਵੋਟ ਪਾਉਣ ਤਾ ਪੜੋ ਇਹ ਪੂਰੀ ਖ਼ਬਰ

 

 

ਜੇਕਰ ਕੱਲ ਜਾ ਰਹੇ ਹੋ ਵੋਟ ਪਾਉਣ ਤਾ ਪੜੋ ਇਹ ਪੂਰੀ ਖ਼ਬਰ
ਚੰਡੀਗੜ੍ਹ :ਵਿਨੋਦ ਸ਼ਰਮਾ -ਪੰਜਾਬ ਵਿਧਾਨ ਸਭਾ ਚੋਣ ਦੌਰਾਨ ਵੋਟ ਪਾਉਣ ਜਾ ਰਹੇ ਹੋ ਤੇ ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਚਿੰਤਾ ਨਾ ਕਰੋ। 12 ਅਜਿਹੇ ਦਸਤਾਵੇਜ਼ ਵੈਲਿਡ ਹਨ ਜਿਨ੍ਹਾਂ ਨੂੰ ਦਿਖਾਉਣ ‘ਤੇ ਤੁਸੀਂ ਵੋਟ ਪਾ ਸਕਦੇ ਹੋ। ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਿੰਗ 20 ਫਰਵਰੀ ਨੂੰ ਹੋਣੀ ਹੈ। ਵੋਟ ਪਾਉਣ ਲਈ ਤੁਹਾਡੇ ਕੋਲ ਵੋਟਰ ਦੀ ਫੋਟੋ ਆਈਡੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੋਟਰ ਕੋਲ ਫੋਟੋ ਪਛਾਣ ਪੱਤਰ ਨਹੀਂ ਹੈ ਤਾਂ ਉਹ 12 ਹੋਰ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਚੋਣ ਕਮਿਸ਼ਨ ਦੇ ਨਿਯਮਾਂ…ਇਹ 12 ਦਸਤਾਵੇਜ਼ ਹੋਣਗੇ ਵੈਲਿਡ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ (ਐਪਿਕ, ਜਿਸ ਨੂੰ ਵੋਟਰ ਆਈਡੀ ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨਪੀਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰਾਂ ਜਾਂ ਜਨਤਕ ਖੇਤਰ ਦੇ ਅਦਾਰਿਆਂ/ਪਬਲਿਕ ਲਿਮਟਡ ਕੰਪਨੀਆਂ ਵਲੋਂ ਜਾਰੀ ਕੀਤੇ ਸੇਵਾ ਆਈ.ਡੀ ਕਾਰਡ (ਫੋਟੋ ਸਮੇਤ), ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ (ਯੂਡੀਆਈਡੀ) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ। ਇਸ ਤਰ੍ਹਾਂ ਕੁੱਲ 12 ਦਸਤਾਵੇਜ਼ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਐਪਿਕ ਦੇ ਮਾਮਲੇ ਵਿੱਚ ਕਲੈਰੀਕਲ ਤਰੁਟੀਆਂ, ਸਪੈਲਿੰਗ ਸਬੰਧੀ ਗਲਤੀਆਂ ਆਦਿ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਬਸ਼ਰਤੇ ਐਪਿਕ ਦੁਆਰਾ ਵੋਟਰ ਦੀ ਪਛਾਣ ਸਥਾਪਿਤ ਕੀਤੀ ਜਾ ਸਕੇ। ਜੇਕਰ ਕਿਸੇ ਵੋਟਰ ਕੋਲ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੁਆਰਾ ਜਾਰੀ ਕੀਤਾ ਗਿਆ ਐਪਿਕ ਹੈ, ਤਾਂ ਉਹ ਵੀ ਪਛਾਣ ਲਈ ਵੀ ਸਵੀਕਾਰ ਕੀਤਾ ਜਾਵੇਗਾ, ਬਸ਼ਰਤੇ ਉਸ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਨਾਲ ਸਬੰਧਤ ਵੋਟਰ ਸੂਚੀ ਵਿੱਚ ਦਰਜ ਹੋਵੇ ਜਿੱਥੇ ਵੋਟਰ ਵੋਟ ਪਾਉਣਾ ਚਾਹੁੰਦਾ ਹੈ। ਜੇਕਰ ਵੋਟ ਪਾਉਣ ਲਈ ਬਣਾਏ ਸਬੂਤ ਤੇ ਵੋਟਰ ਦੀ ਫੋਟੋ ਆਦਿ ਦਾ ਮੇਲ ਨਾ ਹੁੰਦਾ ਹੋਵੇ ਤਾਂ ਵੋਟਰ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਪਛਾਣ ਪੱਤਰ ਦੀ ਵਿਕਲਪਕ ਸੂਚੀ ਵਿੱਚੋਂ ਕਿਸੇ ਵੀ ਹੋਰ ਵਿਕਲਪਕ ਫੋਟੋ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵੋਟਰ ਜੋ ਭਾਰਤੀ ਪਾਸਪੋਰਟ ਵਿੱਚ ਦਰਜ ਵੇਰਵਿਆਂ ਦੇ ਅਧਾਰ ਤੇ,ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20 ਤਹਿਤ ਵੋਟਰ ਸੂਚੀ ਵਿੱਚ ਰਜਿਸਟਰਡ ਹਨ, ਦੀ ਪਛਾਣ ਸਿਰਫ ਉਹਨਾਂ ਦੇ ਅਸਲ ਪਾਸਪੋਰਟ ਦੇ ਅਧਾਰ `ਤੇ ਕੀਤੀ ਜਾਵੇਗੀ ਅਤੇ ਪੋਲਿੰਗ ਸਟੇਸ਼ਨ ਵਿਖੇ ਵੋਟ ਪਾਉਣ ਲਈ ਉਨ੍ਹਾਂ ਵਲੋਂ ਪੇਸ਼ ਕੀਤਾ ਕੋਈ ਹੋਰ ਪਛਾਣ ਦਸਤਾਵੇਜ਼ ਸਵੀਕਾਰ ਨਹੀਂ ਕੀਤਾ ਜਾਵੇਗਾ।ਜੇਕਰ ਤੁਹਾਨੂੰ ਬੁਖਾਰ ਹੈ ਤਾਂ ਇਹ ਹੋਵੇਗਾ ਪ੍ਰਬੰਧਕਮਿਸ਼ਨ ਨੇ ਪੋਲਿੰਗ ਦੌਰਾਨ ਸਾਰੇ ਵੋਟਰਾਂ ਦਾ ਤਾਪਮਾਨ ਜਾਂਚਣ ਦਾ ਪ੍ਰਬੰਧ ਕੀਤਾ ਹੈ। ਇਸ ਦੇ ਲਈ ਸਾਰੇ ਪੋਲਿੰਗ ਬੂਥਾਂ ‘ਤੇ ਤਾਪਮਾਨ ਮਾਪਣ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਪੋਲਿੰਗ ਬੂਥ ‘ਤੇ ਵੋਟ ਪਾਉਣ ਤੋਂ ਪਹਿਲਾਂ ਹਰੇਕ ਵਿਅਕਤੀ ਦਾ ਤਾਪਮਾਨ ਜਾਂਚਿਆ ਜਾਵੇਗਾ। ਉੱਚ ਤਾਪਮਾਨ ‘ਤੇ ਪਹਿਲੀ ਵਾਰ ਵੋਟਰ ਨੂੰ 10 ਮਿੰਟ ਉਡੀਕ ਕਰਨ ਲਈ ਕਿਹਾ ਜਾਵੇਗਾ। 10 ਮਿੰਟ ਬਾਅਦ ਵੀ ਜੇਕਰ ਤਾਪਮਾਨ ਜ਼ਿਆਦਾ ਰਹਿੰਦਾ ਹੈ ਯਾਨੀ ਕਿ ਬੁਖਾਰ ਹੁੰਦਾ ਹੈ ਤਾਂ ਸ਼ਾਮ ਦੇ ਆਖਰੀ ਘੰਟੇ ‘ਚ ਵੋਟਰ ਨੂੰ ਵੋਟ ਪਾਉਣ ਲਈ ਬੁਲਾਇਆ ਜਾਵੇਗਾ। ਪੋਲਿੰਗ ਕਰਮਚਾਰੀ ਆਪਣੀ ਵੋਟ ਪਾਉਣ ਸਮੇਂ ਪੀਪੀਈ ਕਿੱਟਾਂ ਪਹਿਣਨਗੇ। ਅਜਿਹੇ ਬਿਮਾਰ ਵੋਟਰਾਂ ਤੋਂ ਦਸਤਾਨੇ ਪਹਿਨ ਕੇ ਵੋਟਿੰਗ ਕਰਵਾਈ ਜਾਵੇਗੀ।

Share the News

Lok Bani

you can find latest news national sports news business news international news entertainment news and local news