ਮੁੰਬਈ ਪਹੁੰਚਿਆ ਜਰਮਨੀ ਦਾ ਜੰਗੀ ਬੇੜਾ
ਮੁੰਬਈ/ਲੋਕ ਬਾਣੀ
ਜਰਮਨੀ ਦਾ ਜੰਗੀ ਬੇੜਾ ਐੱਫਜੀਐੱਸ ਬਾਇਰਨ (ਐੱਫ 217) ਮੁੰਬਈ ਪਹੁੰਚ ਗਿਆ ਹੈ। ਇਸੇ ਦੌਰਾਨ ਭਾਰਤ ਵਿੱਚ ਜਰਮਨੀ ਦੇ ਰਾਜਦੂਤ ਵਾਲਟਰ ਲਿੰਡਨਰ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਸਭ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਨੇ ਮੁਕਤ ਸਮੁੰਦਰੀ ਮਾਰਗਾਂ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਬਾਇਰਨ ਦਾ ਮੁੰਬਈ ਪਹੁੰਚਣਾ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੰਗੀ ਬੇੜੇ ਦੀ ਤਾਇਨਾਤੀ ਦਾ ਅੰਤਿਮ ਪੜਾਅ ਹੈ। ਜੰਗੀ ਬੇੜੇ ਦਾ ਭਾਰਤ ਦੀ ਜਲ ਸੈਨਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਜੰਗੀ ਬੇੜਾ ਪਿਛਲੇ ਸਾਲ ਅਗਸਤ ਤੋਂ ਸਮੁੰਦਰੀ ਗਸ਼ਤ ’ਤੇ ਹੈ ਤੇ ਕਈ ਦੇਸ਼ਾਂ ਦੀਆਂ ਬੰਦਗਾਹਾਂ ਦਾ ਦੌਰਾ ਕਰ ਚੁੱਕਾ ਹੈ।