ਨਜਾਇਜ਼ ਉਸਾਰੀਆਂ ਤੇ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ, 4 ਦੁਕਾਨਾਂ ਨੂੰ ਤੋੜਿਆ ਗਿਆ
https://www.youtube.com/watch?v=kwL16tfXJF0
ਨਜਾਇਜ਼ ਉਸਾਰੀਆਂ ਤੇ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ, 4 ਦੁਕਾਨਾਂ ਨੂੰ ਤੋੜਿਆ ਗਿਆ
ਸਹੀ ਤਰੀਕੇ ਨਾਲ ਨਕਸ਼ਾ ਪਾਸ ਕਰਵਾ ਕੇ ਉਸਾਰੀਆਂ ਕੀਤੀਆਂ ਜਾਣ- ਨਿਸ਼ਾਨ ਸਿੰਘ ਟੋਨੀ
ਸੁਨਾਮ , 20 ਅਗਸਤ (ਵਰਮਾ)
ਸੁਨਾਮ ਸ਼ਹਿਰ ਵਿੱਚ ਚੱਲ ਰਹੀਆਂ ਨਾਜਾਇਜ਼ ਉਸਾਰੀਆਂ ਤੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸਿਨੇਮਾ ਰੋਡ ਤੇ ਨਵੀਂਆਂ ਬਣ ਰਹੀਆਂ ਚਾਰ ਦੁਕਾਨਾਂ ਦੇ ਬਾਹਰ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। ਜਿਸ ਬਾਬਤ ਨਗਰ ਕੌਂਸਲ ਅਧਿਕਾਰੀਆਂ ਨੇ ਦੁਕਾਨ ਮਾਲਕਾਂ ਨੂੰ ਨੋਟਿਸ ਕੱਢੇ ਗਏ ਸਨ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪਰ ਦੁਕਾਨ ਮਾਲਕਾਂ ਵੱਲੋਂ ਨਾਜਾਇਜ਼ ਉਸਾਰੀਆਂ ਨਹੀਂ ਰੋਕੀਆਂ ਗਈਆਂ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਜੇ ਸੀ ਬੀ ਮਸ਼ੀਨ ਲੈ ਕੇ ਮੌਕੇ ਤੇ ਪੁੱਜੇ ਅਤੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ।
ਇਸ ਬਾਬਤ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਜਾਣਕਾਰੀ ਦਿੱਤੀ ਕਿ ਨਕਸ਼ੇ ਅਨੁਸਾਰ ਦੁਕਾਨਾਂ ਦੀ ਉਸਾਰੀ ਨਹੀਂ ਕੀਤੀ ਜਾ ਰਹੀ ਸੀ। ਜਿਸ ਕਾਰਨ ਦੁਕਾਨ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਇਤਲਾਹ ਦਿੱਤੀ ਗਈ ਸੀ ਕਿ ਨਾਜਾਇਜ਼ ਉਸਾਰੀਆਂ ਬੰਦ ਕੀਤੀਆਂ ਜਾਣ। ਅਜਿਹਾ ਨਾ ਕਰਨ ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਦੁਕਾਨ ਮਾਲਕਾਂ ਨੇ ਨੋਟਿਸ ਦੀ ਪਰਵਾਹ ਕੀਤੇ ਬਗੈਰ ਨਾਜਾਇਜ਼ ਉਸਾਰੀ ਦਾ ਕੰਮ ਜਾਰੀ ਰੱਖਿਆ। ਜਿਸ ਕਾਰਨ ਉਨ੍ਹਾਂ ਨੂੰ ਕਾਰਵਾਈ ਕਰਨੀ ਪਈ ਅਤੇ ਦੁਕਾਨਾਂ ਤੇ ਪੀਲਾ ਪੰਜਾ ਚਲਾਇਆ ਗਿਆ।ਨਿਸ਼ਾਨ ਸਿੰਘ ਟੋਨੀ ਨੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਨਾਜਾਇਜ਼ ਉਸਾਰੀ ਨਾ ਕਰੇ ਅਤੇ ਸਹੀ ਤਰੀਕੇ ਨਾਲ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਵਾ ਕੇ ਨਕਸ਼ੇ ਮੁਤਾਬਿਕ ਬਿਲਡਿੰਗਾਂ ਜਾਂ ਦੁਕਾਨਾਂ ਬਣਾਈਆਂ ਜਾਣ। ਦੂਜੇ ਪਾਸੇ ਜਦੋਂ ਦੁਕਾਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ। ਪਰ ਉਨ੍ਹਾਂ ਦਾ ਹੁਣ ਨੁਕਸਾਨ ਹੋ ਚੁੱਕਿਆ ਹੈ।