ਜਲੰਧਰ ਚ ਹੋਇਆ ਵਾਕਿਆ,ਮਰੀ ਇਨਸਾਨੀਅਤ ……….
ਜਲੰਧਰ ਚ ਹੋਇਆ ਵਾਕਿਆ,ਮਰੀ ਇਨਸਾਨੀਅਤ ……….
ਜਲੰਧਰ ( ਰਜਨੀਸ਼ ਸ਼ਰਮਾ, ਰਾਕੇਸ਼ ਵਰਮਾ ) ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਇਕ ਲੜਕੀ ਨੂੰ ਕੋਈ ਵੀ ਵਿਅਕਤੀ ਮੋਢਾ ਦੇਣ ਲਈ ਅੱਗੇ ਨਹੀਂ ਆਇਆ ਜਿਸ ਕਰਕੇ ਲੜਕੀ ਦੇ ਪਿਤਾ ਨੂੰ ਆਪਣੇ ਮੋਢੇ ਉਤੇ ਮ੍ਰਿਤਕ ਲੜਕੀ ਨੂੰ ਚੁੱਕੇ ਲੈ ਕੇ ਜਾਣਾ ਪਿਆ। ਵੀਡੀਓ ਵਿੱਚ ਵਿਅਕਤੀ ਲਾਸ਼ ਨੂੰ ਮੋਢੇ ਉਤੇ ਲਟਕਾਕੇ ਲਿਜਾ ਰਿਹਾ ਹੈ, ਜਦੋਂ ਰਸਤੇ ਵਿੱਚ ਕਿਤੇ ਲਾਸ਼ ਤੋਂ ਕੱਪੜਾ ਲਹਿ ਜਾਂਦਾਂ ਹੈ ਤਾਂ ਉਸਦਾ ਲੜਕਾ ਉਹ ਕੱਪੜਾ ਚੁੱਕਕੇ ਦੁਬਾਰਾ ਦੇ ਦਿੰਦਾ ਹੈ। ਜਦੋਂ ਉਹ ਲਾਸ਼ ਲੈ ਕੇ ਜਾ ਰਹੇ ਸਨ, ਤਾਂ ਰਸਤੇ ਵਿੱਚ ਜਾਂਦਿਆਂ ਲੋਕ ਦੇਖਦੇ ਹੋਏ ਚੁੱਪ ਚਪੀਤੇ ਲੰਘਦੇ ਨਜ਼ਰ ਆ ਰਹੇ ਹਨ ਤੇ ਇਨਸਾਨੀਅਤ ਹੋ ਰਹੀ ਹੈ ਸਰੇ ਆਮ ਸ੍ਰਮ ਸਾਰ ਹੋ ਰਿਹਾ ਹੈ ਇਸ ਵੀਡੀਓ ’ਚ ਜਲੰਧਰ ਦੇ ਰਾਮਨਗਰ ’ਚ ਇਕ ਗਰੀਬ ਤੇ ਲਾਚਾਰ ਬਜ਼ੁਰਗ ਆਪਣੇ ਮੋਢਿਆਂ ’ਤੇ ਦੁਪਹਿਰ ਨੂੰ ਇਕ ਲਾਸ਼ ਲੈ ਕੇ ਜਾਂਦਾ ਦਿਖਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਧੀ ਦੀ ਅੰਤਿਮ ਯਾਤਰਾ ਮੌਕੇ ਚਾਰ ਵਿਅਕਤੀ ਮੋਢਾ ਦੇਣ ਲਈ ਸਾਹਮਣੇ ਨਹੀਂ ਆਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਪਣੇ ਕਈ ਦੋਸਤਾਂ ਨੂੰ ਕਿਹਾ ਵੀ ਸੀ, ਪਰ ਸਭ ਦੋਸਤ ਮਿੱਤਰ ਕੋਰੋਨਾ ਕਰਕੇ ਨਾਲ ਨਾ ਜਾਣ ਤੋਂ ਜਵਾਬ ਦੇ ਗਏ। ਲੋਕਾਂ ਨੇ ਕਿਹਾ ਕਿ ਤੁਸੀਂ ਆਪਣਾ ਆਪ ਲੈ ਕੇ ਜਾਓ ਅਸੀਂ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਅਣਪੜ੍ਹ ਹੋਣ ਕਰਕੇ ਉਸਨੂੰ ਇਹ ਵੀ ਸਮਝ ਨਹੀਂ ਹੈ ਕਿ ਮੈਂ ਪ੍ਰਸ਼ਾਸਨ ਨਾਲ ਕਿਵੇਂ ਕਿਸ ਤਰ੍ਹਾਂ ਗੱਲ ਕਰਾਂ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਧੀ ਦੀ ਬਿਮਾਰੀ ਦੇ ਚਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।ਤੇ ਖੁਦ ਹੀ ਉਸਨੂੰ ਚੁੱਕ ਤੁਰ ਪਿਆ ਸੰਸਕਾਰ ਲਈ ਨਾਲ ਆਪਣੇ ਬੇਟੇ ਨੂੰ ਲੈ ਕੇ ਤੇ ਸੰਸਕਾਰ ਕਰ ਆਇਆ ਕਿ ਇਨਸਾਨੀਅਤ ਮਰ ਚੁਕੀ ਹੈ ਸ਼ਹਿਰ ਦੀ ਮੁਹੱਲੇ ਦੀ ਰਾਜ ਦੀ ਸਰਕਾਰਾਂ ਦੀ ?