ਸਾਬਕਾ ਫੋਜੀ ਦਾ ਕਾਰਨਾਮਾ ਪੜ ਕੇ ਹੋਵੋਗੇ ਹੈਰਾਨ ………
ਸਾਬਕਾ ਫੋਜੀ ਦਾ ਕਾਰਨਾਮਾ ਪੜ ਕੇ ਹੋਵੋਗੇ ਹੈਰਾਨ ………
ਉੰਨਾ ( ਰਾਕੇਸ਼ ਠਾਕੁਰ ) ਹਿਮਾਚਲ ਪ੍ਰਦੇਸ਼ ਦੇ ਜਿੱਲ੍ਹਾ ਉੰਨਾ ਦੇ ਪਿੰਡ ਦੌਲਤਪੁਰ ਚੌਕ ਨੇੜੇ ਪਿੰਡ ਚਲੇਟ ‘ਚ ਸਾਬਕਾ ਫ਼ੌਜੀ ਵਲੋਂ ਆਪਣੀ ਕਰੀਬ 3 ਸਾਲ ਦੀ ਧੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੋਸ਼ੀ ਨੇ ਆਪਣੀ ਪਤਨੀ ‘ਤੇ ਜਾਨਲੇਵਾ ਹਮਲਾ ਵੀ ਕੀਤਾ, ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਂ ਬੱਚੀ ਦੀ ਬਚਾਓ-ਬਚਾਓ ਦਾ ਰੌਲਾ ਪਾ ਰਹੀ ਸੀ ਤਾਂ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ । ਇਸ ਸਮੇਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਆਪਣੀ ਪਤਨੀ ਨੂੰ ਲਗਾਤਾਰ ਕੁੱਟ ਰਿਹਾ ਸੀ । ਪਿੰਡ ਵਾਸੀਆਂ ਨੇ ਦਰਵਾਜ਼ਾ ਤੋੜਿਆ ਅਤੇ ਮਾਂ-ਧੀ ਨੂੰ ਹਸਪਤਾਲ ਲਿਜਾਇਆ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ