Friday, November 15, 2024
Breaking Newsਧਾਰਮਿਕਪੰਜਾਬ

ਮੈਰਿਜ ਪੈਲਸ ਤੋਂ ਕੌਣ ਹੈ ਪਰੇਸ਼ਾਨ ……….

ਮੈਰਿਜ ਪੈਲਸ ਤੋਂ ਕੌਣ ਹੈ ਪਰੇਸ਼ਾਨ ……….
ਨਵਾਂਸ਼ਹਿਰ ( ਸੁਖਵਿੰਦਰ ) ਬੰਗਾ ਰੋਡ ਨਵਾਂਸ਼ਹਿਰ ਦੇ ਇਕ ਮੈਰਿਜ ਪੈਲਸ ਵਿਚ ਦੇਰ ਰਾਤ ਤੱਕ ਉੱਚੀ ਆਵਾਜ਼ ਵਿਚ ਵੱਜਦੇ ਡੀ.ਜੇ. ਤੋਂ ਪੈਲਸ ਦੇ ਆਸ-ਪਾਸ ਰਹਿਣ ਵਾਲੇ ਲੋਕ ਡਾਢੇ ਪਰੇਸ਼ਾਨ ਹਨ | ਲੋਕਾਂ ਵਲੋਂ ਪ੍ਰਸ਼ਾਸਨ ਕੋਲੋਂ ਵਾਰ-ਵਾਰ ਇਸ ਸਮੱਸਿਆ ਦੇ ਹੱਲ ਦੀ ਮੰਗ ਕਰਨ ਦੇ ਬਾਵਜੂਦ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ | ਅਮਰੀਕਾ ਤੋਂ ਆਏ ਐਨ.ਆਰ.ਆਈ. ਨਰਿੰਦਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਉਸ ਦੀ ਮਾਤਾ ਰੇਸ਼ਮ ਕੌਰ ਦਿਲ ਦੀ ਮਰੀਜ਼ ਹੈ | ਉਸ ਦੀ ਉਮਰ 85 ਸਾਲਾਂ ਦੀ ਹੈ | ਉਸ ਨੇ ਇਸ ਸਮੱਸਿਆ ਦੇ ਹੱਲ ਲਈ ਤਿੰਨ ਹਫ਼ਤੇ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਸੀ, ਪਰ ਅੱਜ ਤੱਕ ਇਸ ਦਾ ਹੱਲ ਨਹੀਂ ਕੀਤਾ ਗਿਆ | ਇਸ ਪੈਲਸ ਵਿਚ ਰਾਤ ਇਕ ਵਜੇ ਤੱਕ ਸ਼ੋਰ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ | ਦੋ ਵਿਦਿਆਰਥੀ ਅਨਿਲ ਤੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੇਪਰ ਚੱਲ ਰਹੇ ਹਨ, ਪਰ ਰੌਲ਼ੇ ਕਾਰਨ ਉਹ ਪੜ੍ਹ ਨਹੀਂ ਸਕਦੇ | ਲੋਕ ਸੰਘਰਸ਼ ਮੰਚ ਦੇ ਆਗੂ ਜਸਬੀਰ ਦੀਪ ਨੇ ਆਖਿਆ ਕਿ ਜੇਕਰ ਪ੍ਰਸ਼ਾਸਨ ਇਸ ਸਮੱਸਿਆ ਨੂੰ ਨੱਥ ਨਹੀਂ ਪਾਉਂਦਾ ਤਾਂ ਮੰਚ ਸੰਘਰਸ਼ ਕਰੇਗਾ |

Share the News

Lok Bani

you can find latest news national sports news business news international news entertainment news and local news