Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਹੁਣ ਖੇਤੀ ਕਨੂੰਨ ਦੇ ਖਿਲਾਫ ਸ਼ਹਿਰੀ ਲੋਕ ਵੀ ਅੜੇ ………

 

ਹੁਣ ਖੇਤੀ ਕਨੂੰਨ ਦੇ ਖਿਲਾਫ ਸ਼ਹਿਰੀ ਲੋਕ ਵੀ ਅੜੇ ………
ਲੁਧਿਆਣਾ ( ਵਿਪੁਨ ਕਾਲੜਾ ) ਪੰਜਾਬ ‘ਚ ਗਾਇਕਾਂ, ਸਿਆਸੀ ਪਾਰਟੀਆਂ ਤੇ ਕਿਸਾਨੀ ਨਾਲ ਜੁੜੇ ਪਰਿਵਾਰਾਂ ਦੇ ਨਾਲ-ਨਾਲ ਹੁਣ ਸ਼ਹਿਰੀ ਲੋਕ ਵੀ ਖੇਤੀ ਕਨੂੰਨ ਦੇ ਵਿਰੋਧ ‘ਚ ਕਿਸਾਨਾਂ ਦੇ ਹੱਕ ‘ਚ ਆਣ ਖਲੌਤੇ ਹਨ। ਲੁਧਿਆਣਾ ਵਿੱਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਅੱਜ ਸ਼ਹਿਰੀਆਂ ਵੱਲੋਂ ਇਕਜੁਟਤਾ ਵਿਖਾਈ ਗਈ। ਇੱਕ ਬੈਨਰ ਹੇਠ ਇਕੱਠੇ ਹੋ ਕੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਸਮਰਥਨ ਦੇ ‘ਚ ਜਾਮਾ ਮਸਜਿਦ ਦੇ ਨਾਇਬ ਇਮਾਮ ਸਣੇ ਕਈ ਪੰਜਾਬੀ ਗਾਇਕ ਵੀ ਇਕੱਠੇ ਹੋਏ। ਇਸ ‘ਚ ਕੰਵਰ ਗਰੇਵਾਲ ਤੇ ਮਹਿਤਾਬ ਵਿਰਕ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੰਵਰ ਗਰੇਵਾਲ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਇਨ੍ਹਾਂ ਧਰਨਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਨੌਜਵਾਨਾਂ ਦੇ ਵਿੱਚ ਜੋਸ਼ ਹੈ ਤੇ ਅੱਜ ਉਹ ਸਰਕਾਰ ਨਾਲ ਸਿੱਧੀ ਟੱਕਰ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਵਾਕਿਆ ਹੀ ਸ਼ਲਾਘਾਯੋਗ ਹੈ। ਗਰੇਵਾਲ ਨੇ ਕਿਹਾ ਅੰਦੋਲਨ ‘ਚ ਸਾਹਿਤ ਹਮੇਸ਼ਾ ਹੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਕਰਕੇ ਉਨ੍ਹਾਂ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਹ ਲਿਖਤਾਂ ਲਿਖੀਆਂ ਜਾ ਰਹੀਆਂ ਹਨ। ਕੰਵਰ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਲਈ ਅੱਜ ਇੱਕਜੁੱਟ ਹੋਣ ਦੀ ਲੋੜ ਹੈ। ਨੌਜਵਾਨ ਸੰਘਰਸ਼ ਵਿੱਢ ਰਿਹਾ ਹੈ, ਇਸ ਲਈ ਉਹ ਖੁਸ਼ ਹਨ। ਉਧਰ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਅੱਜ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਇਹ ਤਕਲੀਫ ਸਾਰਿਆਂ ਦੀ ਸਾਂਝੀ ਹੈ। ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੀ ਬਰਾਦਰੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਰੇ ਵਰਗ ਸੜਕਾਂ ‘ਤੇ ਉਤਰਨ ਲਈ ਮਜਬੂਰ ਹਨ

Share the News

Lok Bani

you can find latest news national sports news business news international news entertainment news and local news