ਲੋਕ ਸੇਵਾ ਦਲ ਦੇ ਬਠਿੰਡਾ ਤੋਂ ਉਮੀਦਵਾਰ ਨੂੰ ,ਹਰ ਵਰਗ ਦਾ ਮਿਲ ਰਿਹਾ ਸਾਥ ………
ਲੋਕ ਸੇਵਾ ਦਲ ਦੇ ਬਠਿੰਡਾ ਤੋਂ ਉਮੀਦਵਾਰ ਨੂੰ ,ਹਰ ਵਰਗ ਦਾ ਮਿਲ ਰਿਹਾ ਸਾਥ ………
ਮਾਨਸਾ(ਗੁਰਜੰਟ ਸਿੰਘ) ਪਿੰਡ ਰਾਏਪੁਰ ਦੇ ਗੁਰਦੁਆਰਾ ਸਾਹਿਬ ਵਿੱਚ , ਭਾਰਤੀ ਲੋਕ ਸੇਵਾ ਦਲ ਦੇ , ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ , ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ , ਦੁਨੀਆ ਦੇ ਰਹਿਬਰ , ਸ਼ਹਿਨਸ਼ਾਹ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਤੇ ਅਰਦਾਸ ਕਰਵਾਈ । ਪਿੰਡ ਵਾਸੀਆਂ ਨੇ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ,ਹਰ ਵਰਗ ਦੇ ਇਨਸਾਨ ਨੂੰ ਇਨਸਾਫ਼ ਦਿਵਾਉਣ ਲਈ ਮੈਂ ਚੱਟਾਨ ਵਾਂਗ ਨਾਲ ਖੜ੍ਹਾਂਗਾ । ਮੈਂ ਇਹ ਚੋਣ ਨਸ਼ਾ ਮੁਕਤ ਲੜਾਂਗਾ। ਸੁਪਰੀਮ ਕੋਰਟ ਦੇ ਫੈਸਲੇ ਪਰਲਜ਼ ਦੇ ਪੈਸੇ ਵਿਆਜ ਸਮੇਤ ਵਾਪਸ ਨਿਵੇਸ਼ਕਾਂ ਨੂੰ ਦਬਾਉਣ ਲਈ ,ਸੇਬੀ ਅਤੇ ਲੋਢਾ ਕਮੇਟੀ ਤੇ ਦਬਾਅ ਬਣਾਇਆ ਜਾਵੇਗਾ ।ਅੱਜ ਹਰ ਵਰਗ , ਕਿਸਾਨ ,ਮਜ਼ਦੂਰ ,ਮੁਲਾਜ਼ਮ, ਛੋਟੇ ਦੁਕਾਨਦਾਰ ਤੇ ਨੌਜਵਾਨ ਮੌਜੂਦਾ ਸਰਕਾਰਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ, ਖੁਦਕਸ਼ੀਆਂ ਕਰਨ ਲਈ ਤਿਆਰ ਹਨ । ਰੋਜ਼ਾਨਾ ਕਿਸੇ ਨਾ ਕਿਸੇ ਜਥੇਬੰਦੀ ਵੱਲੋਂ , ਜਿਵੇਂ ਕਿ ਆਸ਼ਾ ਵਰਕਰ ,ਆਂਗਣਵਾੜੀ ਵਰਕਰ ਤੇ ਹੈਲਪਰ ,ਅਧਿਆਪਕ ਵਰਗ ,ਮਜ਼ਦੂਰ ਤੇ ਕਿਸਾਨ ਧਰਨਿਆਂ ਵੱਲ ਚੱਲੇ ਹੋਏ ਹਨ। ਪਰ ਕਿਸੇ ਨੂੰ ਵੀ ਹੱਕੀ ਮੰਗਾਂ ਦਾ ਇਨਸਾਫ਼ ਦੇਣ ਦੀ ਬਜਾਏ, ਮੌਜੂਦਾ ਸਰਕਾਰਾਂ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਨਾਲ ਠੰਢੇ ਕਰਦੀਆਂ ਹਨ , ਜੋ ਕਿ ਲੋਕਤੰਤਰ ਦਾ ਘਾਣ ਹੈ । ਭਾਰਤੀ ਲੋਕ ਸੇਵਾ ਦਲ ਪਾਰਟੀ , ਭਾਰਤੀ ਲੋਕਤੰਤਰ ਢਾਂਚੇ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਅਤੇ ਆਮ ਲੋਕਾਂ ਦੀਆਂ ਹੱਕੀ ਮੰਗਾਂ ਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਬਣਾਈ ਗਈ ਹੈ।ਸੋ ਆਓ ਸਾਰੇ ਰਲ ਮਿਲ ਕੇ ਭਾਰਤੀ ਲੋਕ ਸੇਵਾ ਦਲ ਦਾ ਸਾਥ ਦੇਈਏ।