ਬਸਪਾ ਵੱਲੋਂ ਕਿਸਾਨਾਂ ਦੇ ਹੱਕ ‘ਚ ਜਮਾਲਪੁਰ ਵਿੱਚ ਚੱਕਾ ਜਾਮ……..
ਬਸਪਾ ਵੱਲੋਂ ਕਿਸਾਨਾਂ ਦੇ ਹੱਕ ‘ਚ ਜਮਾਲਪੁਰ ਵਿੱਚ ਚੱਕਾ ਜਾਮ
ਲੁਧਿਆਣਾ ( ਸੁਖਚੈਨ ਮਹਿਰਾ, ਵਿਪੁੱਲ ਕਾਲੜਾ ) ਕੇਂਦਰ ਦੀ ਭਾਜਪਾ ਸਰਕਾਰ ਖਿਲਾਫ 3 ਖੇਤੀ ਬਿੱਲਾਂ ਦੇ ਵਿਰੋਧ ‘ਚ ਉੱਠੇ ਕਿਸਾਨ ਅੰਦੋਲਨ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਪਹਿਲਾਂ ਹੀ ਹਰ ਪੱਖੋਂ ਸਮੱਰਥਨ ਦੇ ਦਿੱਤਾ ਗਿਆ ਸੀ ਤੇ ਅਪਣੇ ਕੀਤੇ ਐਲਾਨ ਮੁਤਾਬਿਕ ਉਨ•ਾਂ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਭਰ ‘ਚ ਧਰਨੇ ਲਗਾਏ। ਹਲਕਾ ਸਾਹਨੇਵਾਲ ਵੱਲੋਂ ਵੀ ਮਾਸਟਰ ਰਾਮਾਨੰਦ ਅਤੇ ਯੂਥ ਆਗੂ ਹਰਸ਼ਦੀਪ ਸਿੰਘ ਮਹਿਦੂਦਾਂ ਵੱਲੋਂ ਸ਼ਾਂਤਮਈ ਧਰਨਾ ਲਗਾਇਆ ਗਿਆ ਜਿਸਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਇੱਕ ਕਰਕੇ ਵੱਖ ਵੱਖ ਵਰਗਾਂ ਉੱਤੇ ਆਰੀ ਚਲਾ ਰਹੀ ਹੈ। ਦਲਿਤਾਂ ਤੇ ਘੱਟ ਗਿਣਤੀਆਂ ਸਿੱਖ, ਮੁਸਲਮਾਨਾਂ ਈਸਾਈਆਂ ਅਤੇ ਬੋਧੀਆਂ ਉੱਤੇ ਚੱਲ ਰਹੀ ਆਰੀ ਨੇ ਹੁਣ ਦੇਸ਼ ਭਰ ਦੇ ਕਿਸਾਨਾਂ ਨੂੰ ਵੀ ਅਪਣੀ ਲਪੇਟ ਵਿੱਚ ਲੈ ਲਿਆ ਹੈ। ਦੇਸ਼ ਦੇ ਲੋਕ ਪਹਿਲਾਂ ਤਮਾਸ਼ਬੀਨ ਨਾ ਬਣੇ ਰਹਿਣ ਬਲਕਿ ਕਿਸਾਨਾਂ ਦੇ ਸੰਘਰਸ਼ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ। ਜੇਕਰ ਲੋਕ ਕਿਸਾਨਾਂ ਨਾਲ ਖੜ•ੇ ਨਾ ਹੋਏ ਤਾਂ ਭਾਜਪਾ ਦੀ ਆਰੀ ਅੱਗੇ ਅਗਲੀ ਵਾਰੀ ਇਨ•ਾਂ ਦੀ ਵੀ ਹੋ ਸਕਦੀ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਬਸਪਾ ਭਵਿੱਖ ਵਿੱਚ ਵੀ ਕਿਸਾਨਾਂ ਲਈ ਉਦੋਂ ਤੱਕ ਸੰਘਰਸ਼ ਕਰੇਗੀ ਜਦੋਂ ਤੱਕ ਕਿਸਾਨਾਂ ਦੇ ਹਿੱਤ ਸੁਰੱਖਿਅਤ ਨਹੀਂ ਹੋ ਜਾਂਦੇ। ਇਸ ਮੌਕੇ ਸੋਹਣ ਲਾਲ, ਚੇਤਨ, ਲਛਮਣ ਅਤੇ ਹੋਰ ਬਸਪਾ ਵਰਕਰ ਹਾਜਰ ਸਨ।