ਇਸ ਸਰਕਾਰੀ ਦਫ਼ਤਰ ਅੱਗੇ ਕਿਊ ਲੱਗਾ ਧਰਨਾ………
ਇਸ ਸਰਕਾਰੀ ਦਫ਼ਤਰ ਅੱਗੇ ਕਿਊ ਲੱਗਾ ਧਰਨਾ………
ਮੋਗਾ ( ਰਾਜ ਬੱਬਰ,ਪਵਨ ਕੁਮਾਰ ) ਪੰਜਾਬ ਦੇ ਜਿੱਲ੍ਹਾ ਮੋਗਾ ਚ ਪੈਂਦੇ ਫੂਡ ਸਪਲਾਈ ਵਿਭਾਗ ਬਾਘਾ ਪੁਰਾਣਾ (ਮੋਗਾ) ਦੇ ਦਫ਼ਤਰ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਮੇਜਰ ਕਾਲੇਕੇ, ਦਰਸ਼ਨ ਹਿੰਮਤਪੁਰਾ, ਸੂਬਾ ਨੱਥੂਵਾਲਾ ਕ੍ਰਾਂਤੀਕਾਰੀ ਯੂਨੀਅਨ, ਗਿੰਦਰ ਰੋਡੇ ਮਜ਼ਦੂਰ ਯੂਨੀਅਨ (ਮਸਾਲ) ਨੇ ਦੱਸਿਆ ਕਿ 2109 ਦੇ ਛਿਮਾਹੀ ਰਾਸ਼ਨ, ਜੋ ਕਿ ਮਾਰਚ ਮਹੀਨੇ ਤੱਕ ਵੰਡਿਆ ਜਾਣਾ ਸੀ, ਪੂਰਾ ਵੰਡਣ ਦੀ ਬਜਾਏ ਅੱਧਾ ਰਾਸ਼ਨ ਵੰਡ ਕੇ ਹੀ ਸਾਰ ਦਿੱਤਾ ਗਿਆ। ਇਸੇ ਤਰ੍ਹਾਂ 4-5 ਮਹੀਨੇ ਤੋਂ ਕੇਂਦਰੀ ਸਕੀਮ ਤਹਿਤ ਆਈ ਕਣਕ ਅਤੇ ਦਾਲਾਂ, ਜੋ ਕਿ ਬਿਲਕੁਲ ਹੀ ਨਹੀਂ ਵੰਡੇ ਗਏ ਇਸ ਤੋਂ ਪਰੇਸ਼ਾਨ ਹੋਣ ਤੇ ਇਹ ਧਰਨਾ ਲਾਇਆ ਗਿਆ ਹੈ