Friday, November 15, 2024
Breaking Newsਧਾਰਮਿਕਪੰਜਾਬਮੁੱਖ ਖਬਰਾਂ

ਬੈਂਸ ਭਰਾ ਫੌਕੀ ਸ਼ੋਹਰਤ ਹਾਸਿਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ : ਰਜ਼ਨੀਸ਼ ਚੋਪੜਾ

ਬੈਂਸ ਭਰਾ ਫੌਕੀ ਸ਼ੋਹਰਤ ਹਾਸਿਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ : ਰਜ਼ਨੀਸ਼ ਚੋਪੜਾ
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) : ‘ਘਰ ਦਾ ਯੋਗੀ ਜੋਗਾਨਾ ਬਾਹਰ ਦਾ ਯੋਗੀ ਸਿੱਧ’ ਇਹ ਕਹਾਵਤ ਪੂਰਨ ਤੌਰ ਤੇ ਫਿੱਟ ਬੈਠਦੀ ਹੈ ਲੁਧਿਆਣਾ ਦੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਭਰਾਵਾਂ ਤੇ। ਜੋ ਆਪੋ ਆਪਣਿਆ ਹਲਕਿਆਂ ਵਿਚ ਵਿਕਾਸ ਕਾਰਜਾਂ ਕਰਕੇ ਨਹੀਂ ਬਲਕਿ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਆਪਣੀ ਫੌਕੀ ਸ਼ੋਹਰਤ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਇਹ ਗੱਲ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਮਾਡਲ ਟਾਊਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀਂ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾ ਆ ਰਹੀਆਂ ਹਨ ਤੇ ਇਹਨਾਂ ਬੈਂਸ ਭਰਾਵਾਂ ਨੇ ਆਪੋ ਆਪਣੇ ਹਲਕਿਆ ਵਿਚ ਇਕ ਵੀ ਵਿਕਾਸ ਦਾ ਕੰਮ ਨਹੀਂ ਕਰਵਾਇਆ ਤੇ ਹੁਣ ਲੋਕਾਂ ਦੇ ਦਰਬਾਰ ਵਿਚ ਫਿਰ ਵੋਟਾਂ ਮੰਗਣ ਲਈ ਜਾਣ ਦੀ ਵਾਰੀ ਆ ਗਈ ਹੈ। ਇਸ ਲਈ ਹਰ ਇਕ ਮਸਲੇ ਵਿਚ ਆਪਣੀ ਬਿਆਨਬਾਜ਼ੀ ਕਰਕੇ ਲੋਕਾਂ ਦੇ ਹਮਦਰਦ ਬਣਨ ਦੀ ਕੋਸਿਸ਼ ਕਰਦੇ ਹਨ।
ਸ੍ਰੀ ਚੋਪੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਹਨਾਂ ਨੇ ਅੰਕੜਿਆ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ ਘਰੇਲੂ ਬਿਜਲੀ, ਗੈਸ, ਜਲ ਸਪਲਾਈ ਆਦਿ ਵਿਚ 7 ਪ੍ਰਤੀਸ਼ਤ ਦੀ ਗਿਰਾਵਟ ਦਰਜ਼ ਕੀਤੀ ਗਈ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਆਪਣਾਈਆਂ ਗਲਤ ਨੀਤੀਆਂ ਦੇ ਕਾਰਨ ਹੋਟਲ, ਟਰਾਂਸਪੋਰਟ, ਸੰਚਾਰ ਨਾਲ ਸੰਬੰਧਿਤ ਸੇਵਾਵਾਂ ‘ਚ 47 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਉਹਨਾਂ ਰੀਅਲ ਅਸਟੇਟ ਵਿਚ 5.3 ਪ੍ਰਤੀਸ਼ਤ ਅਤੇ ਲੋਕ ਪ੍ਰਸ਼ਾਸਨ ਰੱਖਿਆ ਵਿਚ 10 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਵੀ ਦੇਸ਼ ਦੀ ਅਰਥ ਵਿਵਸਥਾ ਲਈ ਮੰਦਭਾਗਾ ਦੱਸਿਆ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀ ਜਨਤਾ ਨੀਂਦ ਤੋਂ ਜਾਗੇ ਤਾਂ ਕਿ ਤਰੱਕੀ ਦਾ ਸਬਜਬਾਗ ਦਿਖਾ ਕੇ ਦੇਸ਼ ਨੂੰ ਆਰਥਿਕ ਕੰਗਾਲੀ ਵੱਲ ਲੈ ਕੇ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ।

Share the News

Lok Bani

you can find latest news national sports news business news international news entertainment news and local news