ਪੰਚਾਇਤ ਤੋਂ ਦੁੱਖੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ……..
ਪੰਚਾਇਤ ਤੋਂ ਦੁੱਖੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ……..
ਜੀਰਕਪੁਰ ( ਰਾਕੇਸ਼ ਮਸੀਹ ) ਪਿੰਡ ਦੇ ਲੋਕ ਆਪਣੇ ਭਲੇ ਲਈ ਪਿੰਡ ਦੇ ਮੁਖਿਏ ਚੁਣਦੇ ਹਨ ਜਿਨ੍ਹਾਂ ਨੂੰ ਪੰਚਾਇਤ ਕਿਹਾ ਜਾਂਦਾ ਹੈ ਪਰ ਇਹੋ ਪੰਚਾਇਤ ਇਸ ਪਿੰਡ ਦੇ ਇਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ ਮਾਮਲਾ ਹੈ ਨੇੜਲੇ ਪਿੰਡ ਸ਼ਤਾਬਗੜ ਜਿਥੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਨੂੰ ਐਨਾ ਜਲੀਲ ਕੀਤਾ ਕਿ ਉਸ ਨੇ ਬੇਇਜ਼ਤੀ ਨਾ ਸਹਾਰਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਖੁਦਕਸ਼ੀ ਨੋਟ ‘ਚ ਉਸਨੇ ਪੰਚਾਇਤ ਨੂੰ ਉਸ ਦੀ ਇਜ਼ਤ ਦਾ ਮਜ਼ਾਕ ਉਡਾਉਣ ਅਤੇ ਜਲਾਲਤ ਦਾ ਸਾਹਮਣਾ ਕਰਦਿਆਂ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਹੈ ਮ੍ਰਿਤਕ ਦੀ ਪਛਾਣ ਸ਼ਿਆਮ ਸਿੰਘ (52) ਵਜੋਂ ਹੋਈ ਪੁਲਿਸ ਨੇ ਪਿੰਡ ਦੀ ਪੰਚਾਇਤ ਦੇ 6 ਮੇਮ੍ਬਰਾਂ ਤੇ ਮਾਮਲਾ ਦਰਜ ਕਰ ਲਿਆ ਹੈ