Friday, November 15, 2024
Breaking NewsFeaturedਸਿਹਤਪੰਜਾਬਮੁੱਖ ਖਬਰਾਂ

ਸਾਰੇ ਪੰਜਾਬ ਚ ਕਿਊ ਲਗਾ ਮੁੜ ਰਾਤ ਦਾ ਕਰਫਿਊ ……….

ਸਾਰੇ ਪੰਜਾਬ ਚ ਕਿਊ ਲਗਾ ਮੁੜ ਰਾਤ ਦਾ ਕਰਫਿਊ ……….
ਜਲੰਧਰ ( ਸ਼ਾਮ ਸੁੰਦਰ ) ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸ਼ੁਕਰਵਾਰ ਨੂੰ ਕੋਰੋਨਾਵਾਇਰਸ ਦੇ 1077 ਨਵੇਂ ਮਾਮਲੇ ਸਾਹਮਣੇ।ਮਹਾਮਾਰੀ ਦੇ ਵੱਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਨਾਇਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਸੋਸਲ ਮੀਡਿਆ ਪਲੇਟਫਾਰਮ ਤੇ ਪ੍ਰੋਗਰਾਮ ‘ਚ ਕਿਹਾ, ਅਗਲੇ ਕੁਝ ਹਫਤਿਆਂ ਵਿੱਚ ਰਾਜ ‘ਚ ਕੋਰੋਨਾ ਸਿਖਰ ‘ਤੇ ਪਹੁੰਚਣ ਦਾ ਡਰ ਹੈ।ਇਸ ਲਈ ਨਾਇਟ ਕਰਫਿਊ ਨੂੰ ਮੁੜ ਰਾਤ 9 ਵਜੇ ਤੋਂ ਸਵੇਰ 5 ਤੱਕ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਰਾਤ 9ਵਜੇ ਤੋਂ ਸਵੇਰ 5 ਤੱਕ, ਮਹਾਮਾਰੀ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਨਾਇਟ ਕਰਫਿਊ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕੇ ਇੰਡਸਟਰੀਆਂ ਤੋਂ ਇਲਾਵਾ ਸਾਰੇ ਸ਼ਹਿਰਾਂ ‘ਚ ਨਾਇਟ ਕਰਫਿਊ ਲਾਗੂ ਹੋਏਗਾ।ਕੈਪਟਨ ਅਮਰਿੰਦਰ ਨੇ ਅਗਲੇ 2 ਹਫ਼ਤੇ ਲਈ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿਚ ਲਾਜ਼ਮੀ ਗਤੀਵਿਧੀਆਂ ਤੋਂ ਇਲਾਵਾ ਬੇਲੋੜੀ ਆਵਾਜਾਈ ਅਤੇ ਸਮਾਜਿਕਕਰਨ ਤੋਂ ਬਚਣ ਲਈ ਵੀਕੈਂਡ (ਸ਼ਨੀਵਾਰ ਅਤੇ ਐਤਵਾਰ) ‘Stay at Home’ ਦਾ ਐਲਾਨ ਕੀਤਾ ਹੈ।ਜਿਸ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।ਤੇ ਪੰਜਾਬ ਦੇ ਲੋਕਾਂ ਨੂੰ ਸਖਤੀ ਨਾਲ ਕਿਹਾ ਗਿਆ ਕਿ ਉਹ ਇਸ ਬਿਮਾਰੀ ਤੋਂ ਆਪਣਾ ਬਚਾਅ ਕਰਨ

Share the News

Lok Bani

you can find latest news national sports news business news international news entertainment news and local news