ਬਸਪਾ ਦੇ ਸੂਬਾ ਪ੍ਰਧਾਨ ਗੜੀ ਨੂੰ ਪੱਤਰਕਾਰਾ ਨਾਲ ਲਿਆ ਪੰਗਾ ਮਹਿੰਗਾ ਪਵੇਗਾ :- ਵਿਨੋਦ ਕੋਸ਼ਿਲ
ਬਸਪਾ ਦੇ ਸੂਬਾ ਪ੍ਰਧਾਨ ਗੜੀ ਨੂੰ ਪੱਤਰਕਾਰਾ ਨਾਲ ਲਿਆ ਪੰਗਾ ਮਹਿੰਗਾ ਪਵੇਗਾ :- ਵਿਨੋਦ ਕੋਸ਼ਿਲ
ਹੁਸ਼ਿਆਰਪੁਰ (ਤਰਸੇਮ ਦੀਵਾਨਾ ) ਦੀ ਵਰਕਿੰਗ ਰਿਪੋਰਟਰਜ ਐਸ਼ੋਸ਼ੀਏਸ਼ਨ (ਰਜਿ.) ਪੰਜਾਬ (ਇੰਡੀਆ) ਦੀ ਹੰਗਾਮੀ ਮੀਟਿੰਗ ਮੁੱਖ ਦਫਤਰ ਭਰਵਾਈ ਰੋਡ ਹੁਸ਼ਿਆਰਪੁਰ ਵਿਖੇ ਸ੍ਰੀ ਵਿਨੋਦ ਕੌਸ਼ਿਲ ਜਨਰਲ ਸਕੱਤਰ ਦੀ ਸ੍ਰਪ੍ਰਸਤੀ ਹੇਠ ਹੋਈ, ਜਿਸ ਵਿੱਚ ਤਰਸੇਮ ਦੀਵਾਨਾ ਆਰਗੇਨਾਇਜੇਸ਼ਨ ਸਕੱਤਰ,ਗੁਰਵਿੰਦਰ ਪਲਾਹਾ,ਸ਼ਰਮਿੰਦਰ ਕਿਰਨ ਉੱਪ ਪ੍ਰਧਾਨ,ਵਿਕਾਸ ਸੂਦ,ਪ੍ਰੀਤਮ ਸਿੰਘ ਪੰਮੀ,ਕਮਲਦੀਪ,ਕੁਲਦੀਪ ਸੈਣੀ,ਬਜਰੰਗੀ ਪਾਂਡੇ,ਸਚਿਨ ਜੈਨ,ਨਟਵਰ ਲਾਲ,ਹਰਿਸ਼ ਕੌਸ਼ਿਲ,ਮੁਨੀਰ ਨਜ਼ਰ ਅਤੇ ਓੁ ਪੀ.ਰਾਣਾ ਹਾਜਰ ਸਨ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸ੍ਰੀ ਵਿਨੋਦ ਕੌਸ਼ਿਲ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਮੀਡੀਆ,ਪੱਤਰਕਾਰਾਂ ਬਾਰੇ ਜੋ ਸ਼ੋਸਿਲ ਮੀਡੀਆ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ ਉਸਦੀ ਹੰਗਾਮੀ ਮੀਟਿੰਗ ਕਰਕੇ ਸ਼ਖਤ ਅਲੋਚਨਾ ਕੀਤੀ ਗਈ ਹੈ।ਉਨਾਂ ਦੱਸਿਆ ਕਿ ਜਸਵੀਰ ਗੜੀ ਜਦੋਂ ਤੋਂ ਬਸਪਾ ਪੰਜਾਬ ਦੇ ਪ੍ਰਧਾਨ ਬਣਿਆ ਹੈ ਉਸ ਸਮੇਂ ਤੋਂ ਹੀ ਕਈ ਤਰਾਂ ਦੇ ਵਿਵਾਦਾਂ ਵਿੱਚ ਫਸਿਆ ਹੋਇਆ ਹੈ ਬਲਕਿ ਵਿਵਾਦਾਂ ਨੂੰ ਪ੍ਰਛਾਵੇਂ ਵਾਂਗ ਆਪਣੇ ਨਾਲ ਲੈ ਕੇ ਚੱਲ ਚੱਲ ਰਿਹਾ ਹੈ ਅਤੇ ਰੋਜਾਨਾ ਨਵੇਂ ਵਿਵਾਦ ਪੈਦਾ ਵੀ ਕਰ ਰਿਹਾ ਹੈ । ਵਿਨੋਦ ਕੋਸ਼ਿਲ ਨੇ ਕਿਹਾ ਕਿ ਬਸਪਾ ਦੇ ਅੰਦਰ ਪ੍ਰਧਾਨਗੀ ਦਾ ਰੋਹਬ ਪਾ ਕੇ ਤਾਨਾਸ਼ਾਹੀ ਤਰੀਕੇ ਨਾਲ ਬਸਪਾ ਦੇ ਮਿਹਨਤੀ,ਜੂਝਾਰੂ,ਜਮੀਨੀ ਪੱਧਰ ਦੇ ਆਗੂਆਂ ਨੂੰ ਘਰ ਬਿਠਾ ਦੇਣ ਦਾ ਆਰੋਪ ਇਕੱਲੇ ਹੁਸ਼ਿਆਰਪੁਰ ਵਿੱਚ ਹੀ ਨਹੀਂ ਬਲਕਿ ਸੰਗਰੂਰ,ਲੁਧਿਆਣਾ,ਬੰਗਾ ਸਮੇਤ ਪੂਰੇ ਪੰਜਾਬ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ ।ਜਿਸਦਾ ਪ੍ਰਤੱਖ ਰੂਪ ਹੁਸ਼ਿਆਰਪੁਰ ਵਿਖੇ ਐਸ.ਐਸ.ਪੀ.ਹੁਸ਼ਿਆਰਪੁਰ ਖਿਲਾਫ ਦਿੱਤੇ ਧਰਨੇ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਲੋਕ ਸਭਾ ਚੋਣਾਂ ਵਿੱਚ ਕਰੀਬ 1 ਲੱਖ 30 ਹਜਾਰ ਵੋਟ ਲੈਣ ਵਾਲੇ ਰਿਟਾ.ਆਈ.ਏ.ਐਸ.ਚੌਧਰੀ ਖੁਸ਼ੀ ਰਾਮ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ,ਪ੍ਰਸ਼ੋਤਮ ਅਹੀਰ,ਸੱਤਪਾਲ ਭਾਰਦਵਾਜ ਪ੍ਰਧਾਨ ਵਿਧਾਨ ਸਭਾ,ਇੰਜੀ.ਇੰਦਰਜੀਤ ਬੱਧਣ,ਡਾ.ਰਤਨ ਚੰਦ,ਨਿਸ਼ਾਨ ਚੌਧਰੀ ਪ੍ਰਧਾਨ ਹਲਕਾ ਸ਼ਾਮ ਚੌਰਾਸੀ,ਸਤਵੰਤ ਸਿੰਘ ਨੰਦਾਚੌਰ,ਮੋਹਣ ਲਾਲ ਭਟੋਆ ਸਮੇਤ ਦਰਜਨਾਂ ਜਮੀਨੀ ਪੱਧਰ ਦੇ ਆਗੂ ਗੈਰ ਹਾਜਰ ਰਹੇ,ਇਹ ਪ੍ਰਧਾਨ ਜਸਵੀਰ ਗੜੀ ਦੀ ਨਲਾਇਕੀ ਦਾ ਨਤੀਜਾ ਹੈ । ਸ੍ਰੀ ਕੌਸ਼ਿਲ ਨੇ ਕਿਹਾ ਕਿ ਬਸਪਾ ਸੂਬਾ ਪ੍ਰਧਾਨ ਵਲੋਂ ਜਮੀਨੀ ਪੱਧਰ ਤੇ ਕੰੰਮ ਕਰ ਰਹੇ ਇਲੈਕਟ੍ਰੋਨਿਕਸ,ਪ੍ਰਿੰਟ ਮੀਡੀਏ ਬਾਰੇ ਕੀਤੀਆਂ ਟਿੱਪਣੀਆਂ ਬੇਹੱਦ ਅਫਸੋਸਨਾਕ ਹਨ ਅਤੇ ਨਿੰਦਣਯੋਗ ਵੀ ਹੈ।ਬਸਪਾ ਆਗੂਆਂ ਵਲੋਂ ਸ਼ੋਸ਼ਲ ਮੀਡੀਏ ਤੇ ਸ਼ੇਅਰ ਕੀਤਾ ਜਾ ਰਹੀ ਸੂਬਾ ਪ੍ਰਧਾਨ ਦੀ ਲਿਖੀ ਪੋਸਟ ਜਿਸ ਵਿੱਚ ਉਨਾਂ ਮੀਡੀਏ ਨੂੰ ਕੋਸਿਆ ਹੀ ਨਹੀਂ ਬਲਕਿ ਭੱਦੀ ਸਬਦਾਂਵਲੀ ਵਰਤਕੇ ਪੱਤਰਕਾਰਾਂ ਨੂੰ ਮਾਲਕਾਂ ਦੇ ਨੌਕਰ,ਮਨੂੰਵਾਦੀ ਸੋਚ ਵਾਲੇ,ਕੱਚਘਰੜ ਮੀਡੀਆ,ਰਾਜਨੀਤਕ ਪਾਰਟੀਆਂ ਦੇ ਗੁਲਾਮ ਵਰਗੇ ਭੱਦੇ ਸ਼ਬਦ ਵਰਤਕੇ ਜਲੀਲ ਵੀ ਕੀਤਾ ਗਿਆ ਹੈ।ਮੀਡੀਏ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬਸਪਾ ਸੂਬਾ ਪ੍ਰਧਾਨ ਨੇ ਸ਼ੋਸ਼ਲ ਮੀਡੀਏ ਦੇ ਯੁੱਗ ਵਿੱਚ ਟੀ.ਵੀ.ਅਤੇ ਅਖਵਾਰੀ ਮੀਡੀਏ ਨੂੰ ਰਵਾਇਤੀ ਮੀਡੀਆ ਕਹਿ ਕੇ ਸੰਬੋਧਨ ਕੀਤਾ ਹੈ।ਬਸਪਾ ਸੂਬਾ ਪ੍ਰਧਾਨ ਦੀਆਂ ਇਨਾਂ ਊਲ- ਜਲੂਲ,ਬੇਹੂਦਾ ਅਤੇ ਮਨਘੜਤ ਟਿੱਪਣੀਆਂ ਨਾਲ ਮੀਡੀਆ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਰੋਸ ਫੈਲ ਗਿਆ ਹੈ।ਉਨਾਂ ਕਿਹਾ ਕਿ ਕਰੋਨਾ ਮਹਾਮਾਰੀ ਲਾਕਡਾਊਂਨ ਅਤੇ ਕਰਫਿਊ ਦੌਰਾਨ ਜਦਕਿ ਰਾਜਨੀਤਕ ਆਗੂ ਆਪਣੇ ਘਰਾਂ ਵਿੱਚ ਆਰਾਮ ਫੁਰਮਾ ਰਹੇ ਸਨ ਅਤੇ ਪੱਤਰਕਾਰ ਆਪਣਾ ਅਤੇ ਆਪਣੇ ਬੱਚਿਆਂ,ਪਰਿਵਾਰਾਂ ਦੀ ਪ੍ਰਵਾਹ ਕੀਤੇ ਬਗੈਰ ਮੀਡੀਆ ਕਰਮੀਆਂ ਨੇ ਆਪਣੀ ਜਿੰਮੇਵਾਰੀ ਬੜੀ ਸਿੱਦਤ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਜਿਸ ਕਰਕੇ ਵੱਖ ਵੱਖ ਧਾਰਮਿਕ,ਸਮਾਜਿਕ ਅਤੇ ਆਮ ਲੋਕਾਂ ਨੇ ਵੀ ਉਨਾਂ ਦੇ ਕੰਮ ਨੂੰ ਸਰਾਹਿਆ ਹੈ।ਉਨਾਂ ਕਿਹਾ ਕਿ ਬਸਪਾ ਸੂਬਾ ਪ੍ਰਧਾਨ ਆਪਣੀ ਗੈਰ ਜਿੰਮੇਵਰਾਨਾ ਹਰਕਤ ਲਈ ਤੁਰੰਤ ਪੱਤਰਕਾਰ ਭਾਈਚਾਰੇ ਤੋਂ ਮੁਅਾਫੀ ਮੰਗੇ।ਬਸਪਾ ਸੁਪਰੀਮੋ ਮਾਇਆਵਤੀ ਨੂੰ ਬਸਪਾ ਪੰਜਾਬ ਪ੍ਰਧਾਨ ਦੀ ਇਹ ਪੋਸਟ ਜਲਦ ਹੀ ਭੇਜੀ ਜਾਵੇਗੀ ਅਤੇ ਅਜਿਹੇ ਗੈਰ-ਜਿੰਮੇਵਾਰ,ਵਿਵਾਦਤ ਬਿਆਨ ਦੇਣ ਵਾਲੇ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾਵੇਗੀ।