ਪੜੋ ਕੁਦਰਤ ਦਾ ਕਹਿਰ ਤਬਾਹੀ ਦਾ ਮੰਜ਼ਰ …………
ਪੜੋ ਕੁਦਰਤ ਦਾ ਕਹਿਰ ਤਬਾਹੀ ਦਾ ਮੰਜ਼ਰ …………
ਬਿਹਾਰ ਵਿਚ ਬਿਜਲੀ ਡਿੱਗਣ ਕਾਰਨ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਸੂਬੇ ‘ਚ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਬਹੁਤ ਸਾਰੇ ਲੋਕ ਝੁਲਸ ਗਏ। ਕੁੱਲ 38 ਜ਼ਿਲ੍ਹਿਆਂ ਚੋਂ 23 ਜ਼ਿਲ੍ਹਿਆਂ ‘ਚ ਆਸਮਾਨੀ ਬਿਜਲੀ ਦੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ। ਸਭ ਤੋਂ ਵੱਧ 13 ਲੋਕਾਂ ਦੀ ਮੌਤ ਗੋਪਾਲਗੰਜ ਵਿੱਚ ਹੋਈ। ਇਸ ਦੇ ਨਾਲ ਹੀ ਮਧੂਬਨੀ-ਨਵਾਦਾ ਵਿਚ 8-8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਭੰਗਾ ਅਤੇ ਬਾਂਕਾ ‘ਚ ਵੀ 5-5 ਲੋਕਾਂ ਨੇ ਜਾਨ ਗਵਾਈਆਂ।
ਇਸ ਦਰਦਨਾਕ ਘਟਨਾ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਵਿੱਚ ਤੂਫਾਨੀ ਆਸਮਾਨੀ ਬਿਜਲੀ ਕਰਕੇ ਆਪਣੀ ਜਾਨ ਗਵਾਉਣ ਵਾਲੇ 83 ਲੋਕਾਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।