ਪਠਾਨਕੋਟ ਨਲਵਾ ਨਹਿਰ ਤੇ ਵਿਧਾਇਕ ਵਲੋਂ ਪੁੱਲ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ
ਪਠਾਨਕੋਟ ਨਲਵਾ ਨਹਿਰ ਤੇ ਵਿਧਾਇਕ ਵਲੋਂ ਪੁੱਲ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ
ਪਠਾਨਕੋਟ ( ਮੁਕੇਸ਼ ਸ਼ਰਮਾ )ਪਠਾਨਕੋਟ ਚ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਸ ਪੁੱਲ ਅਤੇ ਤਿੰਨ ਕਿਲੋਮੀਟਰ ਦੀ ਸੜਕ ਉੱਤੇ ਵਿਧਾਇਕ ਅਮਿਤ ਵਿਜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਮੰਤਰੀ ਸ੍ਰੀ ਵਿਜੈ ਸਿੰਗਲਾ ਅਤੇ ਖ਼ਜ਼ਾਨਾ-ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਇਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਖੇਤਰ ਦੀ ਕਰੀਬ 70 ਸਾਲ ਪੂਰਾਣੀ ਸਮੱਸਿਆ ਦਾ ਹੱਲ ਹੋਇਆ ਹੈ। ਉਨਾਂ ਦੱਸਿਆ ਕਿ ਨਲਵਾ ਨਹਿਰ ਉੱਤੇ ਪੈਂਟੂਨ ਪੁੱਲ ਪਾਇਆ ਗਿਆ ਹੈ ਪਰ ਮਾਨਸੂਨ ਦੇ ਦਿਨਾਂ ਵਿੱਚ ਇਸ ਪੁੱਲ ਨੂੰ ਉਠਾ ਲਿਆ ਜਾਂਦਾ ਹੈ , ਅਜਿਹਾ ਕਰਨ ਤੇ ਇਹ ਖੇਤਰ ਪਠਾਨਕੋਟ ਨਾਲੋ ਕੱਟ ਜਾਂਦਾ ਸੀ। ਉਨਾਂ ਕਿਹਾ ਕਿ ਪੁਲ ਦਾ ਨਿਰਮਾਣ ਹੋਣ ਨਾਲ ਕਰੀਬ 15 ਕਿਲੋਮੀਟਰ ਦਾ ਲੋਕਾਂ ਦਾ ਸਫਰ ਘੱਟ ਹੋਵੇਗਾ। ਉਥੇ ਹੀ ਦੀਨਾਨਗਰ ਅਤੇ ਬਾਰਠ ਸਾਹਿਬ ਜਾਣ ਲਈ ਵੀ ਲੋਕਾਂ ਨੂੰ ਅਸਾਨੀ ਹੋਵੇਗੀ । ਵਿਧਾਇਕ ਅਮਿਤ ਵਿਜ ਨੇ ਖੇਤਰ ਨਿਵਾਸੀਆਂ ਨੂੰ ਪੁੱਲ ਉਸਾਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੁੱਲ ਦੇ ਨਾਲ ਲੱਗਭਗ ਤਿੰਨ ਕਿਲੋਮੀਟਰ ਸੜਕ ਵੀ ਬਣਾਈ ਜਾਵੇਗੀ । ਜਿਸਦਾ ਸਿੱਧਾ ਫਾਇਦਾ ਲੱਗਭਗ 40 ਪਿੰਡਾਂ ਨੂੰ ਹੋਵੇਗਾ । ਇਸ ਮੋਕੇ ਤੇ ਉਨਾਂ ਕਿਹਾ ਕਿ ਉਨਾਂ ਦਾ ਇੱਕ ਹੀ ਉਦੇਸ਼ ਹੈ ਕਿ ਖੇਤਰ ਨਿਵਾਸੀਆਂ ਦੇ ਸਾਹਮਣੇ ਆਉਂਦੀ ਮੁੱਢਲੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਵੇਗਾ । ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਵੀ ਉਹ ਧੰਨਵਾਦ ਕਰਦੇ ਹਨ ਕਿਉਕਿ ਉਨਾਂ ਵੱਲੋਂ ਇਸ ਖੇਤਰ ਦੀ ਸਮੱਸਿਆ ਉਨਾਂ ਨੇ ਉਨਾਂ ਦੇ ਸਾਹਮਣੇ ਰੱਖੀ ਅਤੇ ਸਮੱਸਿਆ ਨੂੰ ਹੱਲ ਵੀ ਕਰਵਾਇਆ। ਇਸ ਮੋਕੇ ਤੇ ਪੁੱਲ ਦੀ ਉਸਾਰੀ ਦਾ ਕਾਰਜ ਸ਼ੁਰੂ ਹੋਣ ਤੇ ਲੋਕਾਂ ਵੱੋਲੋਂ ਵਿਧਾਇਕ ਅਮਿਤ ਵਿਜ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਨਰੇਸ਼ ਕੁਮਾਰ , ਸਹਾਇਕ ਇੰਜਿ. ਰਾਜਿੰਦਰ ਕੁਮਾਰ, ਮੰਦੀਪ ਸਿੰਘ, ਆਸ਼ੀਸ਼ ਵਿਜ, ਸਰਪੰਚ ਐਚ ਰਾਜ, ਜਗਦੀਸ਼, ਵਿਨੋਦ, ਸ਼ਕਤੀ ਸਿੰਘ, ਬੋਧ ਰਾਜ, ਸਵਰਣ ਸਿੰਘ, ਮਨੋਹਰ ਲਾਲ , ਜੱਸੀ , ਟਿੱਕਾ , , ਸੁਖਦੇਵ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।