ਦੇਸ਼ ਚ ਤੇਜੀ ਨਾਲ ਵੱਧ ਰਿਹਾ ਕੋਰੋਨਾ ਦਾ ਪ੍ਰਸਾਰ ……….
ਦੇਸ਼ ਚ ਤੇਜੀ ਨਾਲ ਵੱਧ ਰਿਹਾ ਕੋਰੋਨਾ ਦਾ ਪ੍ਰਸਾਰ ……….
ਦੇਸ਼ ‘ਚ ਤਾਲਾਬੰਦ ‘ਚ ਢਿੱਲ ਤੋਂ ਬਾਅਦ ਕੋਰੋਨਾ ਮਰੀਜ਼ਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਪਹਿਲੀ ਵਾਰ ਇਕ ਦਿਨ ‘ਚ 11 ਹਜ਼ਾਰ ਤੋਂ ਵੱਧ ਮਰੀਜ਼ ਪਾਏ ਗਏ। ਇਸ ਤੋਂ ਪਹਿਲਾਂ 7 ਜੂਨ ਨੂੰ 10,884 ਕੋਰੋਨਾ ਪੌਜੇਟਿਵ ਪਾਏ ਗਏ ਸੀ। ਇਕ ਦਿਨ ਪਹਿਲਾਂ, 6 ਜੂਨ ਨੂੰ 10,428, 5 ਜੂਨ ਨੂੰ 9379, 9 ਜੂਨ ਨੂੰ 8852 ਤੇ 8 ਜੂਨ ਨੂੰ 8444 ਕੇਸ ਦਰਜ ਕੀਤੇ ਗਏ ਸੀ।ਜੂਨ ਦੇ ਪਹਿਲੇ 10 ਦਿਨਾਂ ‘ਚ ਕੋਰੋਨਾ ਦੇ 96 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 3254, ਤਾਮਿਲਨਾਡੂ ਵਿੱਚ 1927 ਤੇ ਦਿੱਲੀ ਵਿੱਚ 1501 ਮਾਮਲੇ ਦਰਜ ਕੀਤੇ ਗਏ। ਦੇਸ਼ ਵਿੱਚ ਕੁੱਲਮਾਮਲਿਆਂ ਦੀ ਗਿਣਤੀ 2 ਲੱਖ 87 ਹਜ਼ਾਰ 155 ਹੋ ਗਈ ਹੈ।
ਕੋਰੋਨਾ ਦੇ ਕਹਿਰ ‘ਚ ਸਰਕਾਰ ਦੀ ਨਵੀਂ ਰਣਨੀਤੀ, ਆਈਏਐਸ ਤੇ ਆਈਪੀਐਸ ਅਧਿਕਾਰੀ ਵੀ ਕਰਨਗੇ ਇਲਾਜਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਦੇਸ਼ ‘ਚ ਸਿਹਤਮੰਦ ਤੰਦਰੁਸਤ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਹੁਣ ਤੱਕ ਕੁੱਲ 1,40,979 ਸੰਕਰਮਿਤ ਠੀਕ ਹੋ ਚੁੱਕੇ ਹਨ, ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ 1,38,054 ਹੈ। ਇਕੱਲੇ ਬੁੱਧਵਾਰ ਨੂੰ ਹੀ 6326 ਮਰੀਜ਼ ਠੀਕ ਹੋਏ ਤੇ ਰਿਕਵਰੀ ਰੇਟ ਵੀ ਤਕਰੀਬਨ 49 ਫੀਸਦ ਹੋ ਗਿਆ