ਕੈਪਟਨ ਨੇ ਪੰਜਾਬ ਪੁਲਿਸ ਨੂੰ ਕੀ ਦਿੱਤੇ ਨਿਰਦੇਸ਼ ……..
ਕੈਪਟਨ ਨੇ ਪੰਜਾਬ ਪੁਲਿਸ ਨੂੰ ਕੀ ਦਿੱਤੇ ਨਿਰਦੇਸ਼ ……..
ਮੋਹਾਲੀ ( ਪੰਕਜ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਸਭ ਤਰ੍ਹਾਂ ਦੇ ਸ਼ਰਾਬ ਤਸਕਰਾਂ, ਗੈਰ ਕਾਨੂੰਨੀ ਵਿਕਰੀ ਤੇ ਭੱਠੀਆਂ ‘ਤੇ ਜੋਰਦਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਨਕਦੀ ਦੀ ਕਮੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਮਾਲੀਏ ‘ਚ ਪੈ ਰਹੇ ਘਾਟੇ ਨੂੰ ਰੋਕ ਸਕੇ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਸਬ ਡਵੀਜ਼ਨਾਂ ਦੇ ਡੀ.ਐਸ.ਪੀ ਤੇ ਐਸ.ਐਚ.ਓ. ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਖੇਤਰਾਂ ਅਜਿਹੀਆਂ ਗਤਵਿਧੀਆਂ ਵੱਧ ਹਨ ਅਤੇ ਜੋ ਵੀ ਸਰਕਾਰੀ ਕਰਮਚਾਰੀ ਅਣਗਹਿਲੀ ਵਰਤਦਾ ਹੋਇਆ ਨਜ਼ਰ ਆਏ ਜਾਂ ਗਲਤ ਕਾਰਵਾਈਆਂ ਦਾ ਸਮਰਥਨ ਕਰਦਾ ਦਿਸੇ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਤੇ ਹੁਣ ਪੰਜਾਬ ਚ ਕੋਈ ਵੇ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਬਰਦਾਸਤ ਨਹੀਂ ਕੀਤਾ ਜਾਵੇਗਾ