ਪੰਜਾਬ ਲਈ ਕਿਊ ਬਣੇ ਆਪਣੇ ਹੀ ਸ਼ਰਧਾਲੂ ਖ਼ਤਰਾ ……..
ਪੰਜਾਬ ਲਈ ਕਿਊ ਬਣੇ ਆਪਣੇ ਹੀ ਸ਼ਰਧਾਲੂ ਖ਼ਤਰਾ ……..
ਮੋਹਾਲੀ ( ਪੰਕਜ ) ਪੰਜਾਬ ਸਰਕਾਰ ਨੇ ਲਾਪ੍ਰਵਾਹੀ ਸਿਰਫ ਨਾਂਦੇੜ ਸਾਹਿਬ ਤੋਂ ਲਿਆਂਦੇ ਸ਼ਰਧਾਲੂਆਂ ਦੌਰਾਨ ਹੀ ਨਹੀਂ ਕੀਤੀ ਸਗੋ ਜੈਸਲਮੇਰ ਤੋਂ 2800 ਮਜ਼ਦੂਰਾਂ ਨੂੰ ਭੇਡਾਂ-ਬੱਕਰੀਆਂ ਵਾਂਗ ਬੱਸਾਂ ‘ਚ ਭਰ ਕੇ ਲਿਆਉਣ ਸਮੇਂ ਵੀ ਕੀਤੀ। ਕੈਪਟਨ ਸਰਕਾਰ ਦੀ ਇਸ ਲਾਪ੍ਰਵਾਹੀ ਨੂੰ ਖੁਦ ਬੱਸਾਂ ਦੇ ਡਰਾਈਵਰਾਂ ਨੇ ਬੇਨਕਾਬ ਕੀਤਾ ਹੈ ਜੋ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਆਏ।ਉਨ੍ਹਾਂ ਨੇ ਦੱਸਿਆ ਕਿ ਬੱਸਾਂ ‘ਚ 30-30 ਮਜ਼ਦੂਰ ਬਿਠਾਉਣ ਦਾ ਹੁਕਮ ਸੀ, ਪਰ ਜੈਸਲਮੇਰ ਪ੍ਰਸਾਸ਼ਨ ਨੇ ਗੱਲ ਨਹੀਂ ਸੁਣੀ ਤੇ ਇੱਕ-ਇੱਕ ਬੱਸ ‘ਚ 70-70 ਮਜ਼ਦੂਰ ਬੈਠਾ ਦਿੱਤਾ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਇਹ ਬਾਹਰੋਂ ਲਿਆਂਦੇ ਲੋਕ ਹੀ ਪੰਜਾਬ ਲਈ ਖਤਰਾ ਬਣ ਗਏ ਹਨ।ਹੈਰਾਨੀ ਦੀ ਗੱਲ਼ ਹੈ ਕਿ ਪਹਿਲਾਂ ਇਨ੍ਹਾਂ ਡਰਾਇਵਰਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਦੋ ਦਿਨ ਬਾਅਦ ਇਨ੍ਹਾਂ ਨੂੰ ਕੁਆਰੰਟੀਨ ਲਈ ਵਾਪਸ ਬੁਲਾਇਆ ਗਿਆ। ਫਾਜ਼ਿਲਕਾ ਬੱਸ ਅੱਡੇ ‘ਤੇ ਸਰਕਾਰ ਦੇ ਕੁਆਰੰਟੀਨ ਦੇ ਹੁਕਮ ਤੋਂ ਨਾਰਾਜ਼ ਇਨ੍ਹਾਂ ਡਰਾਈਵਰਾਂ ਨੇ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ। ਦੋ ਦਿਨ ਤੋਂ ਡਰਾਈਵਰ ਘਰਾਂ ‘ਚ ਸੀ ਤੇ ਹੁਣ ਸਰਕਾਰ ਨੇ ਕੁਆਰੰਟੀਨ ਲਈ ਬੁਲਾ ਲਿਆ।