ਓਏ ਛੋਟੂ ਅਸੀਂ ਤਾਂ ਆਪਣੇ ਨਹੀਂ ਬਖਸ਼ੇ,,,,,ਓਏ
ਓਏ ਛੋਟੂ ਅਸੀਂ ਤਾਂ ਆਪਣੇ ਨਹੀਂ ਬਖਸ਼ੇ,,,,,ਓਏ
ਜਲੰਧਰ (ਬਿਊਰੋ)- ‘ਓਏ ਛੋਟੂ,,,’ ਡਾਇਲਾਗ ਜਦੋਂ ਅਸੀਂ ਸੁਣਦੇ ਹਾਂ ਤਾਂ ਉਦੋਂ ਇਹ ਦੱਸਣ ਦੀ ਜਾਂ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਇਹ ਡਾਇਲਾਗ ਬੋਲਣ ਵਾਲਾ ਕੌਣ ਹੈ। ਦਸ ਦਿੰਦੇ ਹਾਂ ਇਹ ਪੰਜਾਬੀ ਦੀ ਹਿੱਟ ਫਿਲਮ ‘ਜੱਟ ਐਂਡ ਜੂਲੀਅਟ ‘ ਵਿਚ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਨੇ ਪੰਜਾਬ ਪੁਲਸ ਦਾ ਰੋਲ ਕਰਦੇ ਹੋਏ ਇਹ ਡਾਇਲਾਗ ਵਰਤਿਆ ਸੀ, ਓਏ ਛੋਟੂ ‘। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਜਾਬ ਪੁਲਸ ਦੇ ਕਰਮੀ ਇਸ ਡਾਇਲਾਗ ਨਾਲ ਆਪਣੀਆਂ ਪੋਸਟਾਂ ਵੀ ਪਾ ਚੁੱਕੇ ਹਨ ਤੇ ਘੰਟਿਆਂ ਬੱਧੀ ਡਿਊਟੀ ਤੋਂ ਬਾਅਦ ਕੁਝ ਮੁਲਾਜਮ ਇਸ ਡਾਇਲਾਗ ‘ਓਏ ਛੋਟੂ ‘ ਨੂੰ ਬੋਲ ਕੇ ਹਾਸਾ ਮਜਾਕ ਕਰਦੇ ਵੀ ਸੁਣੇ ਹਨ। ਪਰ ਅਜ ਮਾਮਲਾ ਕੋਈ ਹੋਰ ਹੈ। ਜਿਸ ਵਿਚ ਪੁਲਸ ਮੁਲਾਜ਼ਮ ਪਤੀ-ਪਤਨੀ ਕੋਰੋਨਾ ਦੀਆਂ ਡਿਊਟੀਆਂ ਤੋਂ ਥੱਕੇ ਹੋਣ ਕਰਕੇ ਹਾਈਵੇ ਤੇ ਖੁੱਲੇ ਢਾਬੇ ਤੋਂ ਰੋਟੀ ਲੈਣ ਜਾਂਦੇ ਹਨ, ਪਰ ਜਲੰਧਰ ਦੇ ਇਕ ਪੁਲਸ ਨਾਕੇ ਤੇ ਇਸ ਜੋੜੇ ਦੀ ਪੁਲਸ ਮੁਲਾਜ਼ਮਾਂ ਨਾਲ ਭੜਾਸ ਕੱਢਣ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਹਿਲਾ ਪੁਲਸ ਕਰਮੀ ਕਹਿ ਰਹੀ ਹੈ ਕਿ ਸ਼ਿਫਟ ਡਿਊਟੀ ਕਰਕੇ ਅਸੀਂ ਹਾਈਵੇ ਢਾਬੇ ਤੇ ਰੋਟੀ ਲੈਣ ਜਾ ਰਹੇ ਸੀ ਕਿ ਪੁਲਸ ਨਾਕੇ ਤੇ ਖੜੇ ਮੁਲਾਜ਼ਮ ਨੇ ਮੇਰੇ ਪਤੀ ਨੂੰ ਕੁਝ ਪੁਛੇ ਬਿਨਾਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਵੀ ਡੰਡਾ ਮਾਰਿਆ ਗਿਆ । ਜਦਕਿ ਅਸੀਂ ਦੋਵੇਂ ਵਰਦੀ ਵਿਚ ਸੀ। ਵੀਡੀਓ ਵਿਚ ਡੰਡੇ ਲੱਗਣ ਦੇ ਨਿਸ਼ਾਨ ਵੀ ਦਿਖਾਏ ਜਾ ਰਹੇ ਹਨ। ਮਹਿਲਾ ਪੁਲਸ ਮੁਲਾਜ਼ਮ ਤਾਂ ਮੌਕੇ ਦੀ ਵੀਡੀਓ ਵਿਚ ਨਾਕੇ ਤੇ ਖੜੇ ਪੁਲਸ ਕਰਮੀ ਤੇ ਸ਼ਰਾਬ ਪੀਤੀ ਹੋਣ ਤੇ ਪਛਾਣ ਲੁਕਾਉਣ ਲਈ ਵਰਦੀ ਤੋਂ ਨੇਮ ਪਲੇਟ ਉਤਾਰਨ ਦੇ ਦੋਸ਼ ਵੀ ਲਗਾ ਰਹੀ ਹੈ। ਹੁਣ ਮਾਮਲੇ ਬਾਰੇ ਜਿਆਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਇਹ ਤਾਂ ਕਹਿ ਹੀ ਸਕਦੇ ਹਾਂ ਕਿ ਕੋਈ ਤਾਂ ਗੱਲ ਹੋਈ ਹੋਵੇਗੀ, ਐਵੇਂ ਨੀ ਵੀਡੀਓ ਵਿਚ ਪੁਲਸ ਕਰਮੀ ਮਹਿਣਿਓ ਮੇਹਣੀ ਹੁੰਦੇ। ਇਸ ਵੀਡੀਓ ਤੋਂ ਤਾਂ ਇਹੀ ਸੰਦੇਸ਼ ਜਾਂਦਾ ਹੈ ‘ ਓਏ ਛੋਟੂ ਅਸੀਂ ਤਾਂ ਆਪਣੇ ਨਹੀਂ ਬਖਸ਼ੇ, ਘਰਾਂ ਵਿਚ ਰਹੋ ‘।