ਜਲੰਧਰ ਦੇ ਇਸ ਮੁਹੱਲੇ ਚ ਨਹੀਂ ਖੌਫ਼ ਕੋਰੋਨਾ ਨਾ ਪੁਲਿਸ ਦਾ ……
ਜਲੰਧਰ ਦੇ ਇਸ ਮੁਹੱਲੇ ਚ ਨਹੀਂ ਖੌਫ਼ ਕੋਰੋਨਾ ਨਾ ਪੁਲਿਸ ਦਾ ……
ਜਲੰਧਰ ( ਵਿਸ਼ਾਲ ਸ਼ੈਲੀ ) ਕੋਰੋਨਾ ਵਾਇਰਸ ਕਾਰਨ ਪੰਜਾਬ ‘ਚ ਲੌਕਡਾਊਨ ਤਿੰਨ ਮਈ ਤਕ ਪੂਰੀ ਸਖ਼ਤੀ ਨਾਲ ਜਾਰੀ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਸ਼ਾਮ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਦਰਮਿਆਨ ਹੌਟਸਪੌਟ ਬਣੇ ਜਲੰਧਰ ‘ਚ ਕਰਫ਼ਿਊ ਦੀਆਂ ਧੱਜੀਆਂ ਉਡ ਦਿਆ ਨਜ਼ਰ ਆ ਰਹੀਆਂ ਹਨ ਜਦੋ ਲੋਕ ਬਾਣੀ ਟੀਮ ਨੇ ਜਲੰਧਰ ਦੇ ਮੁਹੱਲਿਆਂ ਦਾ ਦੌਰਾ ਕੀਤਾ ਤਾ ਨਕੋਦਰ ਰੋਡ ਸਥਿਤ ਨਿਊ ਸੁਰਾਜ ਗੰਜ ,ਨਾਰੀ ਨਿਕੇਤਨ ਵਾਲੀ ਗਲੀ ਚ ਲੋਕ ਆਮ ਘੁੰਮਦੇ ਨਜ਼ਰ ਆਏ ਸੂਤਰਾਂ ਤੋਂ ਪਤਾ ਲਗਾ ਹੈ ਕਿ ਇੰਨਾ ਮੁਹੱਲਿਆਂ ਚ ਜੋ ਲੋਕ ਘਰ ਚ ਹੀ ਮਸ਼ੀਨਾਂ ਲਾ ਸਰਜੀਕਲ ਦਾ ਸਾਮਾਨ ਬਣਾਉਦੇ ਹਨ ਊਨਾ ਨੂੰ ਸਪਲਾਈ ਦੇਣ ਵਾਲੇ ਵਿਅਕਤੀ ਬਗੈਰ ਕਿਸੇ ਡਰ ਭੈਅ ਦੇ ਘਰਾਂ ਚ ਜਾ ਸਾਮਾਨ ਸਪਲਾਈ ਕਰ ਰਿਹਾ ਹਨ ਤੇ ਕੋਰੋਨਾ ਦਾ ਕੋਈ ਖੌਫ਼ ਨਹੀਂ ਉੰਨਾ ਨੂੰ ਨਾ ਪੁਲਿਸ ਦਾ ਕੀ ਪ੍ਰਸ਼ਾਸ਼ਨ ਇਸ ਮੁਹੱਲੇ ਚ ਵੱਡੀ ਗਿਣਤੀ ਚ ਕੋਰੋਨਾ ਕੇਸ ਆਉਣ ਤੇ ਕਾਰਵਾਈ ਕਰੇਗਾ