ਜਲੰਧਰ ਚ ਕੋਰੋਨਾ ਦੇ 2 ਹੋਰ ਕੇਸ ਪਾਜੀਟਿਵ ਸਾਹਮਣੇ ਆਏ …..
ਜਲੰਧਰ ਚ ਕੋਰੋਨਾ ਦੇ 2 ਹੋਰ ਕੇਸ ਪਾਜੀਟਿਵ ਸਾਹਮਣੇ ਆਏ …..
ਜਲੰਧਰ ( ਵਿਸ਼ਾਲ ਸ਼ੈਲੀ ) ਪੂਰੇ ਪੰਜਾਬ ਚ ਕੋਰੋਨਾ ਕਾਰਣ ਕਰਫਿਊ ਹੈ ਤੇ ਲੋਕ ਆਪਣੇ ਘਰ ਚ ਹਨ ਜਲੰਧਰ ‘ਚ ਅੱਜ ਕੋਰੋਨਾ ਵਾਇਰਸ ਦੇ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ। ਅੱਜ ਪਾਜ਼ੀਟਿਵ ਪਾਏ ਗਏ ਮਰੀਜ਼ਾਂ ‘ਚੋਂ ਇਕ ਪਿੰਡ ਕੋਟਲੀ ਹੇਰਾਂ ਦੀ ਕੁਲਜੀਤ ਕੌਰ ਦੇ ਸੰਪਰਕ ‘ਚ ਹੈ ਅਤੇ ਦੂਸਰਾ ਮਰੀਜ਼ ਦੀਪਕ ਸ਼ਰਮਾ ਦੇ ਸੰਪਰਕ ‘ਚ ਆਇਆ ਦੱਸਿਆ ਗਿਆ ਹੈ। ਇਨ੍ਹਾਂ 2 ਪਾਜੀਟਿਵ ਕੇਸਾਂ ਦੇ ਸਾਹਮਣੇ ਆਉਣ ਨਾਲ ਸ਼ਹਿਰ ਚ ਚਿੰਤਾ ਦਾ ਮਾਹੌਲ ਹੈ ਤੇ ਅੱਜ ਗੁਰਦਾਸਪੁਰ ਦੇ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ