ਜਲੰਧਰ ਦੇ ਡੀ.ਸੀ ਦੀ ਦੇਖ ਰੇਖ ਚ ਦੁੱਧ,ਫਲ ਸਬਜ਼ੀਆਂ ਲੋਕਾ ਦੇ ਘਰ ਘਰ ਤੱਕ……..
ਜਲੰਧਰ ਡੀ.ਸੀ ਦੀ ਦੇਖ ਰੇਖ ਚ ਦੁੱਧ,ਫਲ ਸਬਜ਼ੀਆਂ ਲੋਕਾ ਦੇ ਘਰ ਘਰ ਤੱਕ……..
ਜਲੰਧਰ ( ਵਿਸ਼ਾਲ ਸ਼ੈਲੀ ) ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1,00,622 ਲੀਟਰ ਦੁੱਧ ਅਤੇ 8,256 ਕੁਇੰਟਲ ਫਲ ਅਤੇ ਸਬਜ਼ੀਆਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਗਈਆਂ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਿਲਕ ਫ਼ੈਡ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਹਰ ਖੇਤਰਾਂ ‘ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤੇ ਲੋਕਾ ਨੂੰ ਘਰ ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾ ਜੋ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕੇ