ਨਿਹੰਗ ਸਿੰਘਾਂ ਤੇ ਪੁਲਿਸ ਚ ਹੋਇਆ ਟਕਰਾਵ ਪਟਿਆਲਾ ਚ …..
ਨਿਹੰਗ ਸਿੰਘਾਂ ਤੇ ਪੁਲਿਸ ਚ ਹੋਇਆ ਟਕਰਾਵ ਪਟਿਆਲਾ ਚ …..
ਪਟਿਆਲਾ( ਨਿਰਮਲ ਸਿੰਘ ) ਪਟਿਆਲਾ ਚ ਸਥਿਤ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਮੰਡੀ ਅੰਦਰ ਦਾਖਲ ਹੋਣ ਸਬੰਧੀ ਰੋਕੇ ਜਾਣ ‘ਤੇ ਕੁੱਝ ਨਿਹੰਗ ਸਿੰਘਾਂ ਵਲੋਂ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ‘ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਦਾ ਹੱਥ ਕੱਟੇ ਜਾਣ ਕਾਰਨ ਬਾਂਹ ਨਾਲੋਂ ਵੱਖ ਹੋ ਗਿਆ ਅਤੇ ਐਸ.ਐਚ.ਓ. ਸਦਰ ਪਟਿਆਲਾ ਸਮੇਤ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਮੌਕੇ ਤੋਂ ਕਥਿਤ ਦੋਸ਼ੀ ਫ਼ਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਬਲਵੇੜਾ ਵਿਖੇ ਪੁਲਿਸ ਨੇ ਪੂਰੀ ਤਰ੍ਹਾਂ ਘੇਰਾ ਬੰਦੀ ਕਰ ਲਈ ਹੈ ਤੇ ਮਾਹੌਲ ਤਣਾਅ ਗ੍ਰਸਤ ਬਣ ਗਿਆ ਤੇ ਭਾਰੀ ਪੁਲਿਸ ਫੋਰਸ ਨੇ ਇਲਾਕੇ ਨੂੰ ਘਰ ਲਿਆ ਹੈ ਜਖਮੀ ਏ.ਐੱਸ ਆਈ ਨੂੰ ਚੰਡੀਗੜ ਪੀ . ਜੀ .ਆਈ ਭੇਜ ਦਿੱਤੋ ਗਿਆ ਹੈ