ਇਸ ਹਸਪਤਾਲ ਚ ਸਾਰੇ 15 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ…..
ਇਸ ਹਸਪਤਾਲ ਚ ਸਾਰੇ 15 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ…..
ਮੋਹਾਲੀ ( ਪੰਕਜ ) ਢਕੋਲੀ ਦੇ ਸਕੀ ਕੋਰੋਨਾ ਵਾਇਰਸ ਦੇ ਕੁਲ 15 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ‘ਚੋਂ ਅੱਧੇ ਦਿੱਲੀ ਦੇ ਨਿਜ਼ਾਮੂਦੀਨ ਧਾਰਮਿਕ ਇਕੱਤਰਤਾ ‘ਚ ਹਿੱਸਾ ਲੈਣ ਗਏ ਲੋਕਾਂ ਦੇ ਸੰਪਰਕ ‘ਚ ਆਏ ਸਨ। ਇਸ ਬਾਬਤ ਐੱਸ.ਐੱਮ.ਓ ਢਕੋਲੀ ਪੌਮੀ ਚਤਰਥ ਨੇ ਦੱਸਿਆ ਕਿ ਸਾਰੇ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ‘ਚ ਕੁਆਰੰਟੀਨ ਕਰਕੇ ਸੈਂਪਲ ਪੀ.ਜੀ ਆਈ ਭੇਜੇ ਸੀ। ਜਿੱਥੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਇਨ੍ਹਾਂ ਨੂੰ 14 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ 1 ਮਰੀਜ਼ ਜਵਾਹਰ ਪੁਰ ਗ੍ਰਸਤਾਂ ਦੇ ਸੰਪਰਕ ‘ਚ ਵੀ ਰਿਹਾ ਸੀ ਰਿਪੋਰਟ ਆਉਣ ਤੋਂ ਬਾਅਦ ਹਸਪਤਾਲ ਤੇ ਇਲਾਕੇ ਚ ਖੁਸ਼ੀ ਦੀ ਲਹਿਰ ਹੈ