ਪੰਜਾਬ ਚ 14 ਅਪ੍ਰੈਲ ਤੋਂ ਅੱਗੇ ਨਹੀਂ ਵਧਿਆ ਅਜੇ ਕਰਫਿਊ ….
ਪੰਜਾਬ ਚ 14 ਅਪ੍ਰੈਲ ਤੋਂ ਅੱਗੇ ਨਹੀਂ ਵਧਿਆ ਅਜੇ ਕਰਫਿਊ ….
ਚੰਡੀਗੜ ( ਪੰਕਜ ) ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਫ਼ਿਊ 14 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਕੋਈ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਘੱਟ ਰੱਖਣ ਸਬੰਧੀ ਜੋ ਪੱਤਰ ਜਾਰੀ ਕੀਤਾ ਗਿਆ ਸੀ, ਉਸ ਦਾ ਕਰਫ਼ਿਊ ਵਧਾਉਣ ਨਾਲ ਕੋਈ ਸਬੰਧ ਨਹੀਂ ਸੀ। ਅਤੇ ਸਰਕਾਰ ਵਲੋਂ ਉਸ ’ਤੇ ਵੀ ਮੁੜ ਨਜ਼ਰਸਾਨੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ 8 ਅਪ੍ਰੈਲ ਤੱਕ ਆਪਣੇ ਸੂਬੇ ਦੇ ਸਥਾਨਿਕ ਹਲਾਤਾਂ ਦੇ ਆਧਾਰ ’ਤੇ ਦੇਸ਼ ਵਿਚ ਲਾਕਡਾਊਨ ਜਾਰੀ ਰੱਖਣ ਸਬੰਧੀ ਸਿਫਾਰਸ਼ਾਂ ਮੰਗੀਆਂ ਸਨ ਅਤੇ ਸਰਕਾਰੀ ਪੱਧਰ ’ਤੇ ਇਸ ਸਬੰਧੀ ਵਿਚਾਰ ਵਟਾਂਦਰਾ ਅਜੇ ਜਾਰੀ ਹੈ ਤੇ ਜਲਦੀ ਹੀ ਪੂਰੇ ਰਾਜ ਦੀ ਸਥਿਤੀ ਨੂੰ ਦੇਖ ਕੇ ਅਗੇ ਦਾ ਫੈਸਲਾ ਲਿਆ ਜਾਵੇਗਾ ਅੱਜ ਜਦੋ ਸਰਕਾਰ ਨੇ ਪਹਿਲਾ ਇਕ ਪੱਤਰ ਚ ਫੈਸਲਾ ਲੈ ਕੇ ਫੈਸਲਾ 2 ਪਤਰਰਾਹੀ ਵਾਪਸ ਲੈ ਲਿਆ ਲੋਕਾਂ ਚ ਇਸ ਖਬਰ ਦੀ ਕਾਫੀ ਚਰਚਾ ਚਲ ਰਹੀ ਹੈ