Friday, November 15, 2024
Breaking Newsਅੰਤਰਰਾਸ਼ਟਰੀਸਿਹਤਭਾਰਤਮੁੱਖ ਖਬਰਾਂ

ਇਸ ਹਸਪਤਾਲ ਦੇ 108 ਲੋਕਾਂ ਨੂੰ ਇਕਾਂਤਵਾਸ ਭੇਜਿਆ ਗਿਆ ……

ਇਸ ਹਸਪਤਾਲ ਦੇ 108 ਲੋਕਾਂ ਨੂੰ ਇਕਾਂਤਵਾਸ ਭੇਜਿਆ ਗਿਆ ……
ਦਿੱਲੀ ( ਕਪੂਰ ) ਪੂਰੇ ਦੇਸ਼ ਚ ਕੋਰੋਨਾ ਦੀ ਬਿਮਾਰੀ ਨਾਲ ਬੁਰਾ ਹਾਲ ਹੈ ਤੇ ਕਰਫਿਊ ਲਗੇ ਹੋਏ ਹਨ ਤੇ ਮਰੀਜਾਂ ਦੀ ਦੇਖ ਭਾਲ ਕਰਨ ਵਾਲੇ ਹਸਪਤਾਲ ਦੇ ਸਟਾਫ ਦਿਨ ਰਾਤ ਇਕ ਕਰ ਲੋਕਾਂ ਨੂੰ ਬਚਾਉਣ ਚ ਲਗੇ ਹਨ ਤੇ ਖੁਦ ਇਸ ਬਿਮਾਰੀ ਨਾਲ ਗ੍ਰਸਤ ਹੋ ਗਏ ਹਨ ਇਸ ਦੀ ਮਿਸਾਲ ਦਿੱਲੀ ਦੇ ਗੰਗਾਰਾਮ ਹਸਪਤਾਲ ‘ਚ ਮੈਡੀਕਲ ਸਟਾਫ਼ ਦੇ 108 ਲੋਕਾਂ ਨੂੰ ਇਕਾਂਤਵਾਸ ਭੇਜਿਆ। ਇਸ ਵਿਚ ਡਾਕਟਰ ਤੇ ਨਰਸਾਂ ਵੀ ਸ਼ਾਮਿਲ ਹਨ। ਇਹ ਸਾਰੇ ਕੋਰੋਨਾ ਪਾਜ਼ੀਟਿਵ 2 ਲੋਕਾਂ ਦੇ ਸੰਪਰਕ ‘ਚ ਆਏ ਸਨ। 108 ਵਿਚੋਂ 85 ਨੂੰ ਘਰ ਵਿਚ ਜਦ ਕਿ 23 ਨੂੰ ਹਸਪਤਾਲ ‘ਚ ਹੀ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਉਕਤ ਦੋਵੇ ਮਰੀਜ਼ ਕਿਸੇ ਹੋਰ ਬੀਮਾਰੀ ਦਾ ਇਲਾਜ ਕਰਵਾਉਣ ਵਾਸਤੇ ਹਸਪਤਾਲ ਆਏ ਸਨ ਅਤੇ ਉਸ ਸਮੇਂ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਨਹੀਂ ਦਿਸ ਰਹੇ ਸਨ। ਪ੍ਰੰਤੂ ਹਸਪਤਾਲ ਫਿਲਹਾਲ ਸਾਵਧਾਨੀ ਦੇ ਤੌਰ ‘ਤੇ ਟੈਸਟ ਕੀਤੇ ਸਨ,ਜਿਸ ਵਿਚ ਦੋਵੇਂ ਮਰੀਜ਼ ਪਾਜ਼ੀਟਿਵ ਆਏ ਹੁਣ ਹਸਪਤਾਲ ਅਧਿਕਾਰੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ

Share the News

Lok Bani

you can find latest news national sports news business news international news entertainment news and local news