ਹੁਣ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਕਿਊ ਦਿੱਤਾ ਝਟਕਾ …….
ਹੁਣ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਕਿਊ ਦਿੱਤਾ ਝਟਕਾ …….
ਬਠਿੰਡਾ ( ਸੁਖਵਿੰਦਰ ) ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਬਠਿੰਡਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਨਿਯੁਕਤੀ ਸਬੰਧੀ 9 ਜਨਵਰੀ 2020 ਨੂੰ ਜਾਰੀ ਕੀਤੇ ਨੋਟੀਫ਼ਿਕੇਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਕੁਰਸੀ ਹਾਲ ਦੀ ਘੜੀ ਖਾਲੀ ਹੋ ਗਈ। ਹਾਈਕੋਰਟ ਨੇ ਇਹ ਰੋਕ ਮੈਂਬਰ ਜ਼ਿਲ੍ਹਾ ਪਰਿਸ਼ਦ ਸੁਖਪਾਲ ਕੌਰ ਬੁਲਾਡੇਵਾਲਾ ਵੱਲੋਂ ਦਾਇਰ ਪਟੀਸ਼ਨ ‘ਤੇ ਲਗਾਈ ਹੈ ਤੇ ਜਿਸ ਦਾ ਬਠਿੰਡਾ ਦੀ ਸਿਆਸਤ ਚ ਕਾਫੀ ਅਸਰ ਪਵੇਗਾ