ਜੇਕਰ ਲੈਣੀ ਨਵੀ ਕਾਰ ਪੜੋ ਇਹ ਖ਼ਬਰ …….
ਜੇਕਰ ਲੈਣੀ ਨਵੀ ਕਾਰ ਪੜੋ ਇਹ ਖ਼ਬਰ …….
ਦਿੱਲੀ ਚ ਟ੍ਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਹੈ। ਗ੍ਰਹਿ ਮੰਤਰਾਲੇ ਨਾਲ ਜੁੜੀ ਇਸ ਕਮੇਟੀ ਨੇ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸੜਕ ‘ਤੇ ਗੱਡੀਆਂ ਦੀ ਗਿਣਤੀ ਘੱਟ ਕਰਨ ਦਾ ਸੁਝਾਅ ਦਿੰਦਿਆਂ ਇੱਕ ਰਿਪੋਰਟ ਪੇਸ਼ ਕੀਤੀ ਹੈ।ਇਸ ਰਿਪੋਰਟ ਮੁਤਾਬਕ ਜੇਕਰ ਕਿਸੇ ਵੀ ਵਿਅਕਤੀ ਨੇ ਨਵੀਂ ਗੱਡੀ ਖਰੀਦਣੀ ਹੈ ਤਾਂ ਉਸ ਨੂੰ ਆਪਣੀ ਪੁਰਾਣੀ ਗੱਡੀ ਵੇਚਣੀ ਪਵੇਗੀ ਜਾਂ ਕਬਾੜ ਵਿੱਚ ਖ਼ਤਮ ਕਰਾਉਣੀ ਹੋਵੇਗਾ। ਇਸ ਲਈ ਸਬੰਧਤ ਸਰਕਾਰੀ ਏਜੰਸੀ ਤੋਂ ਸਰਟੀਫਿਕੇਟ ਲੈਣ ਦਾ ਵੀ ਇੰਤਜ਼ਾਮ ਕੀਤਾ ਜਾ ਸਕਦਾ ਹੈ।ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਨਵੀਂ ਕਾਰ ਦੀ ਰਜਿਸਟਰੀ ਨੂੰ ਪਾਰਕਿੰਗ ਪ੍ਰਣਾਲੀ ਨਾਲ ਜੋੜਿਆ ਜਾਵੇ। ਇਸ ਦਾ ਅਰਥ ਇਹ ਹੈ ਕਿ ਕਾਰ ਖਰੀਦਣ ਲਈ ਪਾਰਕਿੰਗ ਸਪੇਸ ਸਰਟੀਫਿਕੇਟ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਸ ਨੂੰ ਵਾਹਨ ਦੇ ਬੀਮਾ ਪ੍ਰੀਮੀਅਮ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕਮੇਟੀ ਨੇ ਵੀਆਈਪੀ ਲੇਨ, ਸਾਈਕਲ ਚਾਲਕਾਂ ਵਾਸਤੇ ਲੇਨ ਤੇ ਅੰਬੂਲੈਂਸ ਲਈ ਐਮਰਜੰਸੀ ਲੇਨ ਬਣਾਉਣ ਦੀ ਵੀ ਸਿਫਾਰਸ਼ ਕੀਤੀ ਹੈ। ਦਿੱਲੀ ਵਿੱਚ ਹਰ ਰੋਜ਼ 1700 ਨਵੀਆਂ ਗੱਡੀਆਂ ਸੜਕਾਂ ਤੇ ਉੱਤਰ ਦੀਆਂ ਹਨ। ਇਹ ਗਿਣਤੀ ਆਉਣ ਵਾਲੇ ਸਮੇਂ ਵਿੱਚ 3 ਤੋਂ 4 ਹਾਜ਼ਰ ਹੋ ਸਕਦੀ