ਕਾਂਗਰਸੀ ਆਗੂਆਂ ਨੇ ਕਿਊ ਦਿੱਤਾ ਥਾਂਣੇ ਅਗੇ ਧਰਨਾ…..
ਕਾਂਗਰਸੀ ਆਗੂਆਂ ਨੇ ਕਿਊ ਦਿੱਤਾ ਥਾਂਣੇ ਅਗੇ ਧਰਨਾ…..
ਕੋਟਕਪੂਰਾ ( ਵਰਿੰਦਰ ) ਟਕਸਾਲੀ ਕਾਂਗਰਸੀ ਆਗੂ ਸਤਪਾਲ ਡੋਡ (ਸਕੱਤਰ ਪੰਜਾਬ ਕਾਂਗਰਸ ਕਮੇਟੀ) ਨੂੰ ਅਪ ਸ਼ਬਦ ਬੋਲਣ ‘ਤੇ ਸਥਾਨਕ ਕਾਂਗਰਸੀਆਂ ਵਲੋਂ ਥਾਣਾ ਜੈਤੋ ਵਿਖੇ ਪਹੁੰਚ ਕੇ ਐੱਸ. ਐੱਚ. ਓ. ਦੇ ਵਿਰੁੱਧ ਧਰਨਾ ਲਾਇਆ ਗਿਆ ਹੈ। ਕਾਂਗਰਸੀ ਮੰਗ ਕਰ ਰਹੇ ਹਨ ਕਿ ਐੱਸ. ਐੱਚ. ਓ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅੱਜ ਸਵੇਰੇ ਸਥਾਨਕ ਰਾਮਰੀਲ ਗਰਾਊਂਡ ਦੇ ਕੋਲ ਖੜ੍ਹੀਆਂ ਸਬਜ਼ੀਆਂ ਵਾਲੀਆਂ ਰੇੜ੍ਹੀਆਂ ਨੂੰ ਸਥਾਨਕ ਐੱਸ. ਐੱਚ. ਓ. ਸੰਜੀਵ ਕੁਮਾਰ ਧੱਕੇ ਨਾਲ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਰੇਹੜੀ ਵਾਲਿਆਂ ਦੇ ਹੱਕ ‘ਚ ਸਤਪਾਲ ਡੋਡ ਅੱਗੇ ਆਏ ਅਤੇ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੱਸ. ਐੱਚ. ਓ. ਜਦੋਂ ਸਤਪਾਲ ਡੋਡ ਅਤੇ ਰੇਹੜੀ ਵਾਲਿਆਂ ਨੂੰ ਅਪ ਸ਼ਬਦ ਬੋਲਣਾ ਲੱਗਾ ਤਾਂ ਮੌਕੇ ‘ਤੇ ਇਕੱਤਰ ਕਾਂਗਰਸੀ ਉਸ ਦਾ ਵਿਰੋਧ ਕਰਦਿਆਂ ਥਾਣੇ ਪਹੁੰਚੇ ਅਤੇ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਉਪਰੰਤ ਉਨ੍ਹਾਂ ਨੇ ਥਾਣਾ ਜੈਤੋ ਅੱਗੇ ਧਰਨਾ ਲਗਾ ਦਿੱਤਾ