ਕਿੰਨੇ ਮਾਰੀ ਸਰਪੰਚ ਨੂੰ ਰੋਕ ਕੇ ਗੋਲੀ ……..
ਕਿੰਨੇ ਮਾਰੀ ਸਰਪੰਚ ਨੂੰ ਰੋਕ ਕੇ ਗੋਲੀ ………
ਮੋਗਾ ( ਰਾਜ ਬੱਬਰ ) ਸਰਾਏ ਅਮਾਨਤ ਖਾ ਅਧੀਨ ਪੈਂਦੇ ਪਿੰਡ ਮੀਆਂਪੁਰ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਆਪਣੀ ਦੁਕਾਨ ਬੰਦ ਕਰ ਕੇ ਜਾ ਰਹੇ ਸੀ ਕਿ ਤਿੰਨ ਗੱਡੀਆਂ ‘ਚ ਸਵਾਰ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਗੱਡੀ ਰੋਕ ਕੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਸਾਬਕਾ ਸਰਪੰਚ ਸੁਰਜੀਤ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਚ ਹੋਣਗੇ