10 ,000 ਹਜਾਰ ਰਿਸ਼ਵਤ ਲੈਂਦਾ ਏ.ਐੱਸ.ਆਈ ਕ਼ਾਬੂ ……
10 ,000 ਹਜਾਰ ਰਿਸ਼ਵਤ ਲੈਂਦਾ ਏ.ਐੱਸ.ਆਈ ਕ਼ਾਬੂ ……
ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਪੁਲਿਸ ਥਾਣਾ ਦੋਰਾਹਾ ਜਿੱਲ੍ਹਾ ਲੁਧਿਆਣਾ ਵਿਚ ਤਾਇਨਾਤ ਏ.ਐੱਸ.ਆਈ ਮਹਿੰਦਰਪਾਲ ਸਿੰਘ ਨੂੰ 10 ,000 ਹਜਾਰ ਰਿਸ਼ਵਤ ਲੈਂਦੇ ਕ਼ਾਬੂ ਕਰ ਲਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਨੇ ਦਸਿਆ ਕੀ ਏ.ਐੱਸ.ਆਈ ਨੂੰ ਸ਼ਕਾਇਤ ਕਰਤਾ ਪ੍ਰੀਤਮ ਸਿੰਘ ਵਾਸੀ ਰਾਜਗੜ੍ਹ ਲੁਧਿਆਣਾ ਦੀ ਸ਼ਿਕਾਇਤ ਤੇ ਕ਼ਾਬੂ ਕੀਤਾ ਹੈ ਪ੍ਰੀਤਮ ਸਿੰਘ ਨੇ ਕਿਹਾ ਹੈ ਕੀ ਏ.ਐੱਸ.ਆਈ ਮਹਿੰਦਰਪਾਲ ਵਲੋਂ ਉਸ ਵਿਰੁੱਧ ਚੱਲ ਰਹੇ ਕੇਸ ਵਿਚ ਅਦਾਲਤ ਵਲੋਂ ਜਮਾਨਤ ਕਰਵਾਉਣ ਬਦਲੇ ਇਹ ਰਕਮ ਦੀ ਮੰਗ ਕੀਤੀ ਸੀਤੇ ਵਿਜੀਲੈਂਸ ਵਿਭਾਗ ਨੇ ਦੋਸ਼ੀ ਨੂੰ ਕ਼ਾਬੂ ਕਰ ਕੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ